ਜਲੰਧਰ:ਪਸਰੀਚਾ ਹਸਪਤਾਲ ਨੇੜਿਓਂ ਕਾਰ 'ਚੋਂ ਮਿਲੀ ਡਾਕਟਰ ਦੀ ਲਾਸ਼, ਫੈਲੀ ਸਨਸਨੀ

Saturday, Jul 13, 2019 - 04:26 PM (IST)

ਜਲੰਧਰ:ਪਸਰੀਚਾ ਹਸਪਤਾਲ ਨੇੜਿਓਂ ਕਾਰ 'ਚੋਂ ਮਿਲੀ ਡਾਕਟਰ ਦੀ ਲਾਸ਼, ਫੈਲੀ ਸਨਸਨੀ

ਜਲੰਧਰ (ਵਰੁਣ, ਜੋਤੀ)— ਇਥੋਂ ਦੇ ਕਪੂਰਥਲਾ ਚੌਕ ਕੋਲ ਪੈਂਦੇ ਪਸਰੀਚਾ ਹਸਪਤਾਲ ਨੇੜਿਓਂ ਕਾਰ 'ਚੋਂ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਨਿਤੇਸ਼ ਦੇ ਰੂਪ 'ਚ ਹੋਈ ਹੈ, ਜੋਕਿ ਕੇਅਰ ਮੈਕਸ ਹਸਪਤਾਲ 'ਚ ਐੱਮ.ਓ. ਸੀ। ਕਾਰ 'ਚੋਂ ਇੰਜੈਕਸ਼ਨ ਵੀ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਵਿਆਹੁਤਾ ਸੀ ਅਤੇ ਉਸ ਦਾ ਇਕ ਚਾਰ ਮਹੀਨੇ ਦਾ ਬੱਚਾ ਵੀ ਹੈ। ਸੂਚਨਾ ਪਾ ਕੇ ਮੌਕੇ 'ਤੇ ਥਾਣਾ ਨੰਬਰ-2 ਦੀ ਪੁਲਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਐੱਸ. ਐੱਚ. ਓ. ਰਾਜੇਸ਼ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਕਤ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੋਵੇ ਕਿਉਂਕਿ ਉਸ ਦੀ ਕਾਰ 'ਚੋਂ ਇੰਜੈਕਸ਼ਨ ਵੀ ਬਰਾਮਦ ਕੀਤੇ ਗਏ ਹਨ। ਨਿਤੇਸ਼ ਮੂਲ ਤੌਰ 'ਤੇ ਉਤਰਾਖੰਡ ਦਾ ਰਹਿਣ ਵਾਲਾ ਸੀ ਅਤੇ ਹੁਣ ਆਦਰਸ਼ ਨਗਰ 'ਚ ਆਪਣੀ ਪਤਨੀ ਦੇ ਨਾਲ ਕਿਰਾਏ 'ਤੇ ਰਹਿ ਰਿਹਾ ਸੀ

PunjabKesari
ਐੱਸ. ਐੱਚ. ਓ. ਰਾਜੇਸ਼ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਕਤ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੋਵੇ ਕਿਉਂਕਿ ਉਸ ਦੀ ਕਾਰ 'ਚੋਂ ਇੰਜੈਕਸ਼ਨ ਵੀ ਬਰਾਮਦ ਕੀਤੇ ਗਏ ਹਨ। ਨਿਤੇਸ਼ ਮੂਲ ਤੌਰ 'ਤੇ ਉਤਰਾਖੰਡ ਦਾ ਰਹਿਣ ਵਾਲਾ ਸੀ ਅਤੇ ਹੁਣ ਆਦਰਸ਼ ਨਗਰ 'ਚ ਆਪਣੀ ਪਤਨੀ ਦੇ ਨਾਲ ਕਿਰਾਏ 'ਤੇ ਰਹਿ ਰਿਹਾ ਸੀ। ਹਾਲਾਂਕਿ ਉਸ ਦੀ ਪਤਨੀ ਨੇ ਖੁਦਕੁਸ਼ੀ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਲਾਸ਼ ਮਿਲਣ ਦੀ ਸੂਚਨਾ 'ਤੇ ਥਾਣਾ ਨੰ. 2 ਦੀ ਪੁਲਸ ਅਤੇ ਏ. ਡੀ. ਸੀ. ਪੀ. ਸੂਡਰਵਿਜੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਐੱਮ. ਓ. ਦੇ ਪਰਸ ਵਿਚੋਂ ਮਿਲੇ ਪਛਾਣ ਪੱਤਰਾਂ ਤੋਂ ਆਦਰਸ਼ ਨਗਰ ਕਿਰਾਏਦਾਰ ਘਰ ਵਿਚ ਰਹਿੰਦੀ ਐੱਮ. ਓ. ਦੀ ਪਤਨੀ ਨੂੰ ਸੂਚਨਾ ਦਿੱਤੀ। ਪਤਨੀ ਦੇ ਆਉਣ 'ਤੇ ਪਤਾ ਲੱਗਾ ਕਿ ਐੱਮ. ਓ. ਦਾ ਕਿਸੇ ਲੜਕੀ ਨਾਲ ਅਫੇਅਰ ਸੀ, ਜਿਸ ਕਾਰਨ ਘਰ ਵਿਚ ਕਲੇਸ਼ ਰਹਿੰਦਾ ਸੀ। ਪੁਲਸ ਦਾ ਮੰਨਣਾ ਹੈ ਕਿ ਐੱਮ. ਓ. ਨਿਤੇਸ਼ ਕੁਮਾਰ ਪੁੱਤਰ ਨਰੇਸ਼ ਸਿੰਘ ਨਿਵਾਸੀ ਉਤਰਾਖੰਡ ਨੇ ਇਸੇ ਕਾਰਨ ਸੁਸਾਈਡ ਕੀਤਾ ਹੈ। ਨਿਤੇਸ਼ ਦੀ ਪਤਨੀ ਪਾਇਲ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਹਰਿਦੁਆਰ ਗਈ ਹੋਈ ਸੀ।

ਸ਼ਨੀਵਾਰ ਸਵੇਰੇ ਹੀ ਪੇਕਿਆਂ ਤੋਂ ਪਰਤੀ ਸੀ। ਕਿਸੇ ਲੜਕੀ ਨਾਲ ਪਤੀ ਦਾ ਅਫੇਅਰ ਚੱਲ ਰਿਹਾ ਸੀ ਜਿਸ ਦੀ ਉਸ ਨੂੰ ਜਾਣਕਾਰੀ ਸੀ। ਜਦ ਉਹ ਪਤੀ ਦਾ ਵਿਰੋਧ ਕਰਦੀ ਤਾਂ ਝਗੜਾ ਹੁੰਦਾ ਸੀ। ਸ਼ਨੀਵਾਰ ਦੀ ਸਵੇਰੇ ਵੀ ਘਰ ਵਿਚ ਵਿਵਾਦ ਹੋਇਆ ਜਿਸ ਤੋਂ ਬਾਅਦ ਨਿਤੇਸ਼ ਗੱਡੀ ਲੈ ਕੇ ਘਰ ਤੋਂ ਚਲੇ ਗਏ ਅਤੇ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਲਾਸ਼ ਮਿਲੀ ਹੈ। ਏ. ਸੀ. ਪੀ. ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਘਰੇਲੂ ਵਿਵਾਦ ਤੋਂ ਬਾਅਦ ਨਿਤੇਸ਼ ਨੇ ਪੋਟਾਸ਼ੀਅਮ ਦੇ ਇੰਜੈਕਸ਼ਨ ਲਗਾ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੋਟਾਸ਼ੀਅਮ ਦਾ ਓਵਰਡੋਜ਼ ਲੈਣ ਨਾਲ ਦਿਲ ਦੀ ਧੜਕਣ ਰੁਕ ਜਾਂਦੀ ਹੈ। ਮੈਡੀਕਲ ਅਫਸਰ ਹੋਣ ਕਾਰਨ ਨਿਤੇਸ਼ ਨੂੰ ਸਾਰੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਨਿਤੇਸ਼ ਦੇ ਪਰਿਵਾਰ ਵਾਲੇ ਦੇਰ ਰਾਤ ਪਹੁੰਚ ਜਾਣਗੇ ਅਤੇ ਬਾਅਦ ਵਿਚ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।
2015 ਨੂੰ ਹੋਈ ਸੀ ਲਵ ਮੈਰਿਜ, 4 ਮਹੀਨੇ ਦਾ ਬੱਚਾ ਹੈ
ਨਿਤੇਸ਼ ਅਤੇ ਪਾਇਲ ਦੀ 2015 ਨੂੰ ਲਵ ਮੈਰਿਜ ਹੋਈ ਸੀ। ਕਾਫੀ ਸਮੇਂ ਤੋਂ ਨਿਤੇਸ਼ ਜਲੰਧਰ 'ਚ ਰਹਿ ਰਿਹਾ ਸੀ। ਇਸੇ ਦੌਰਾਨ ਨਿਤੇਸ਼ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਹੋਣ ਦੀ ਗੱਲ ਪਾਇਲ ਨੂੰ ਪਤਾ ਲੱਗੀ। ਨਿਤੇਸ਼ ਦੇ ਸਬੰਧ ਸਨ ਜਾਂ ਫਿਰ ਸਿਰਫ ਸ਼ੱਕ ਸੀ, ਇਸ ਦੇ ਬਾਰੇ 'ਚ ਅਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ। ਨਿਤੇਸ਼ ਤੇ ਪਾਇਲ ਦਾ 4 ਮਹੀਨੇ ਦਾ ਬੱਚਾ ਵੀ ਹੈ। ਨਿਤੇਸ਼ ਨੂੰ ਟੀ. ਬੀ. ਦੀ ਬੀਮਾਰੀ ਸੀ। ਹੁਣ ਵੀ ਨਿਤੇਸ਼ ਨੂੰ ਡ੍ਰਿਪ ਲੱਗੀ ਹੋਈ ਸੀ।


author

shivani attri

Content Editor

Related News