ਵਰਲਡ ਟੂਰ 'ਤੇ ਨਿਕਲੇ ਗੋਰੇ ਮੁੰਡੇ ਨੂੰ ਪੰਜਾਬ ਪੁਲਸ ਨੇ ਕੀਤਾ ਖ਼ੁਸ਼, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)

Saturday, Dec 17, 2022 - 10:06 AM (IST)

ਵਰਲਡ ਟੂਰ 'ਤੇ ਨਿਕਲੇ ਗੋਰੇ ਮੁੰਡੇ ਨੂੰ ਪੰਜਾਬ ਪੁਲਸ ਨੇ ਕੀਤਾ ਖ਼ੁਸ਼, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)

ਲੁਧਿਆਣਾ : ਵਰਲਡ ਸਾਈਕਲ ਯਾਤਰਾ 'ਤੇ ਨਿਕਲੇ ਨਾਰਵੇ ਦੇ ਗੋਰੇ ਮੁੰਡੇ ਐਸਪਿਨ ਲਿਲੀਨਜੇਨ ਦਾ ਲੁਧਿਆਣਾ 'ਚ ਆਈਫੋਨ-10 ਖੋਹ ਲਿਆ ਗਿਆ ਸੀ। ਹੁਣ ਪੁਲਸ ਨੇ ਕਮਾਲ ਕਰਦੇ ਹੋਏ ਗੋਰੇ ਮੁੰਡੇ ਨੂੰ ਉਸ ਦਾ ਆਈਫੋਨ ਲੱਭ ਕੇ ਵਾਪਸ ਕਰ ਦਿੱਤਾ ਹੈ, ਜਿਸ ਤੋਂ ਬਾਅਦ ਐਸਪਿਨ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਗੋਰਾ ਮੁੰਡਾ ਪੰਜਾਬ ਪੁਲਸ ਦੇ ਕੰਮ ਤੋਂ ਬੇਹੱਦ ਖ਼ੁਸ਼ ਹੋਇਆ ਹੈ। ਪੁਲਸ ਨੇ ਇਸ ਮਾਮਲੇ 'ਚ 2 ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ

PunjabKesari

ਦੱਸਣਯੋਗ ਹੈ ਕਿ ਐਸਪਿਨ ਨੇ 6 ਮਹੀਨੇ ਪਹਿਲਾਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਇਸ ਦੌਰੇ ਦੌਰਾਨ ਜਦੋਂ ਉਹ ਲੁਧਿਆਣਾ ਪੁੱਜਾ ਤਾਂ ਆਪਣਾ ਆਈਫੋਨ-10 ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਚੈੱਕ ਕਰ ਰਿਹਾ ਸੀ।

ਇਹ ਵੀ ਪੜ੍ਹੋ : ਪੁੱਤ ਨੂੰ UK ਭੇਜਣ ਦੀ ਤਿਆਰੀ ਕਰ ਰਹੇ ਪਰਿਵਾਰ ਦੀਆਂ ਨਿਕਲ ਗਈਆਂ ਧਾਹਾਂ, ਘਰ 'ਚ ਵਿਛੇ ਮੌਤ ਦੇ ਸੱਥਰ

PunjabKesari

ਇਸ ਦੌਰਾਨ ਪਿੱਛੋਂ ਆਏ 2 ਮੋਟਰਸਾਈਕਲ ਸਵਾਰਾਂ ਨੇ ਉਸ ਦੇ ਹੱਥਾਂ 'ਚੋਂ ਆਈਫੋਨ-10 ਖ਼ੋਹ ਲਿਆ ਅਤੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਗੋਰੇ ਮੁੰਡੇ ਨੂੰ ਉਸ ਦਾ ਫੋਨ ਵਾਪਸ ਕਰ ਦਿੱਤਾ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News