2 ਔਰਤਾਂ ਤੋਂ 13500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ
Tuesday, Jan 02, 2018 - 04:48 PM (IST)

ਮੁਕੇਰੀਆਂ (ਝਾਵਰ)— ਹੌਲਦਾਰ ਰਾਮ ਸਿੰਘ ਅਤੇ ਹੌਲਦਾਰ ਕ੍ਰਿਸ਼ਨਾ ਦੇਵੀ ਨੇ ਗਸ਼ਤ ਦੌਰਾਨ ਫੱਤੂਵਾਲ ਜਲਾਲਾ ਨਹਿਰ ਦੀ ਪੁਲੀ ਨਜ਼ਦੀਕ ਇਕ ਔਰਤ ਜਿਸ ਦੇ ਪਾਸ ਪਲਾਸਟਿਕ ਦੀ ਕੈਨੀ ਸੀ, ਉਸ ਨੂੰ ਚੈੱਕ ਕਰਨ 'ਤੇ ਉਸ 'ਚੋਂ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਤੋਂ ਇਲਾਵਾ ਹੌਲਦਾਰ ਗੁਰਮੀਤ ਸਿੰਘ ਅਤੇ ਹੌਲਦਾਰ ਅਨੀਤਾ ਦੇਵੀ ਨੇ ਪਿੰਡ ਬੱਲੋ ਚੌਹਾਨ ਦੀ ਸ਼ਮਸ਼ਾਨਘਾਟ ਨਜ਼ਦੀਕ ਇਕ ਔਰਤ ਦੇ ਕਬਜ਼ੇ 'ਚੋਂ 6750 ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਮੁਖੀ ਮੁਕੇਰੀਆਂ ਕਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦੀ ਪਛਾਣ ਆਸ਼ਾ ਕੁਮਾਰੀ ਪਤਨੀ ਰਮੇਸ਼ ਕੁਮਾਰ ਵਾਸੀ ਸੰਘੋਕਤਰਾਲਾ, ਦੂਜੀ ਔਰਤ ਪਰਮਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਸੰਘੋਕਤਰਾਲਾ ਵਜੋਂ ਹੋਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤੇ ਗਏ ਹਨ।