ਚੋਰੀ ਦੇ ਕੇਸ ''ਚ ਫੜੇ ਨੌਜਵਾਨਾਂ ਤੋਂ 5 ਲੈਪਟਾਪ ਬਰਾਮਦ

03/13/2018 4:25:16 PM

ਫਗਵਾੜਾ (ਹਰਜੋਤ, ਜਲੋਟਾ)— ਲਵਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦਾ ਲੈਪਟਾਪ ਅਤੇ ਮੋਬਾਇਲ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਦਰ ਪੁਲਸ ਨੇ 5 ਲੈਪਟਾਪ ਅਤੇ ਚੋਰੀ ਸਮੇਂ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ। 
ਐੱਸ. ਐੱਚ. ਓ. ਸਦਰ ਲਖਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਮੁਹੰਮਦ ਰਾਜੂ ਪੁੱਤਰ ਅਮੀਮ ਮੌਲਾ ਹਾਲ ਵਾਸੀ ਕਮਰਾ ਨੰਬਰ 301, ਲਾਅ ਗੇਟ ਚਹੇੜੂ ਨੇ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਸੀ, ਜਿਸ ਸਬੰਧੀ ਪੁਲਸ ਨੇ ਹੈਪੀ ਪੁੱਤਰ ਰਜਿੰਦਰ ਕ੍ਰਿਸ਼ਨ ਅਤੇ ਰਾਜਨ ਵਾਲੀਆ ਪੁੱਤਰ ਸਵਰਨ ਸਿੰਘ ਵਾਸੀ ਰਾਣੀਪੁਰ ਫਗਵਾੜਾ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਪੁਲਸ ਨੇ ਧਾਰਾ 454, 380, 411 ਤਹਿਤ ਕੇਸ ਦਰਜ ਕੀਤਾ ਹੈ।


Related News