ਏਜੰਟ ਦੀ ਭਾਲ ''ਚ ਪੁਲਸ ਵੱਲੋਂ ਛਾਪੇਮਾਰੀ, ਮੁਲਜ਼ਮ ਘਰ ਨੂੰ ਤਾਲੇ ਲਾ ਕੇ ਫਰਾਰ
Friday, Jun 22, 2018 - 07:03 AM (IST)
ਜਲੰਧਰ, (ਰਮਨ)- ਥਾਣਾ ਨੰ. 5 ਅਧੀਨ ਪੈਂਦੇ ਰਸੀਲਾ ਨਗਰ ਦੇ ਰਹਿਣ ਵਾਲੇ ਰਾਜਨ ਸਿੰਘ ਨੇ ਟਰੈਵਲ ਏਜੰਟ ਤੋਂ ਦੁਖੀ ਹੋ ਕੇ ਬੀਤੀ ਸ਼ਾਮ ਨੂੰ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਏਜੰਟ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਥਾਣਾ ਨੰ. 5 ਦੀ ਪੁਲਸ ਨੇ ਦੱਸਿਆ ਕਿ ਮਾਮਲੇ ਵਿਚ ਨਾਮਜ਼ਦ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਵਿਚ ਛਾਪੇਮਾਰੀ ਕੀਤੀ ਗਈ ਸੀ ਪਰ ਉਸ ਦੇ ਘਰ ਤਾਲੇ ਲੱਗੇ ਹੋਏ ਸਨ। ਏਜੰਟ ਪੂਰੇ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ ਪਰ ਪੁਲਸ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਵੇਗੀ।