ਦੜੇ-ਸੱਟੇ ਦੇ ਅੱਡਿਆਂ ’ਤੇ ਪੁਲਸ ਦੀ ਛਾਪੇਮਾਰੀ, ਅੱਧੀ ਦਰਜਨ ਵਿਅਕਤੀ ਗ੍ਰਿਫ਼ਤਾਰ, ਹਜ਼ਾਰਾਂ ਦੀ ਨਕਦੀ ਮਿਲੀ
Tuesday, Aug 27, 2024 - 11:15 AM (IST)
ਜਲੰਧਰ (ਵਰੁਣ)–ਉੱਤਰੀ ਹਲਕੇ ਵਿਚ ਚੱਲ ਰਹੇ ਦੜੇ-ਸੱਟੇ ਦੇ ਅੱਡਿਆਂ ’ਤੇ ਬੀਤੇ ਦਿਨ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕੀਤੀ। ਥਾਣਾ ਨੰਬਰ 1 ਅਤੇ 8 ਦੇ ਇੰਚਾਰਜਾਂ ਨਾਲ ਮੀਟਿੰਗ ਕਰਕੇ ਏ. ਸੀ. ਪੀ. ਨਾਰਥ ਸ਼ੀਤਲ ਸਿੰਘ ਦੀ ਅਗਵਾਈ ਵਿਚ ਸਾਰੇ ਅੱਡਿਆਂ ’ਤੇ ਰੇਡ ਕੀਤੀ ਗਈ। ਪੁਲਸ ਨੇ ਲਗਭਗ ਅੱਧੀ ਦਰਜਨ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਹਜ਼ਾਰਾਂ ਦੀ ਨਕਦੀ ਅਤੇ ਦੜੇ-ਸੱਟੇ ਦੀਆਂ ਪਰਚੀਆਂ ਮਿਲੀਆਂ।
ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਜਿਹੜੀਆਂ ਦੁਕਾਨਾਂ ’ਤੇ ਰੇਡ ਕੀਤੀ ਗਈ, ਉਹ ਕਾਲੂ ਨਾਂ ਦੇ ਵਿਅਕਤੀ ਦੀਆਂ ਹਨ, ਜੋ ਕਾਫ਼ੀ ਸਾਲਾਂ ਤੋਂ ਸ਼ਹਿਰ ਵਿਚ ਦੜੇ-ਸੱਟੇ ਦੇ ਕਾਰੋਬਾਰ ਦਾ ਕਿੰਗਪਿਨ ਹੈ। ਕੁਝ ਸਮਾਂ ਪਹਿਲਾਂ ਚੰਡੀਗੜ੍ਹ ਤੋਂ ਆਈਆਂ ਵਿਸ਼ੇਸ਼ ਟੀਮਾਂ ਨੇ ਵੀ ਕਾਲੂ ਦੇ ਅੱਡਿਆਂ ’ਤੇ ਰੇਡ ਕੀਤੀ ਸੀ ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ- ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF
ਕੁਝ ਸਮੇਂ ਤੋਂ ਉਹ ਦੋਬਾਰਾ ਦੜੇ-ਸੱਟੇ ਦੀਆਂ ਦੁਕਾਨਾਂ ਖੋਲ੍ਹ ਕੇ ਕੰਮ ਕਰ ਰਿਹਾ ਸੀ, ਜਿਸ ਬਾਰੇ ਪਤਾ ਲੱਗਦੇ ਹੀ ਏ. ਸੀ. ਪੀ. ਨਾਰਥ ਸ਼ੀਤਲ ਸਿੰਘ ਨੇ ਥਾਣਾ ਨੰਬਰ 1 ਦੇ ਇੰਚਾਰਜ ਹਰਿੰਦਰ ਸਿੰਘ ਅਤੇ ਥਾਣਾ ਨੰਬਰ 8 ਦੇ ਇੰਚਾਰਜ ਗੁਰਮੁੱਖ ਸਿੰਘ ਨਾਲ ਇਕ ਮੀਟਿੰਗ ਕੀਤੀ ਅਤੇ ਬਾਅਦ ਵਿਚ ਲਗਭਗ 8 ਵਜੇ ਸੋਢਲ, ਪ੍ਰੀਤ ਨਗਰ, ਵੇਰਕਾ ਮਿਲਕ ਪਲਾਂਟ, ਕਾਲੀਆ ਕਾਲੋਨੀ, ਮਥੁਰਾ ਨਗਰ, ਛੋਟਾ ਸਈਪੁਰ ਰੋਡ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ ਏਰੀਆ, ਲੰਮਾ ਪਿੰਡ ਚੌਕ, ਕਿਸ਼ਨਪੁਰਾ ਚੌਕ, ਸੰਤੋਖਪੁਰਾ ਅਤੇ ਹੋਰਨਾਂ ਥਾਵਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਲਗਭਗ ਅੱਧੀ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਤੋਂ ਲਗਭਗ 7 ਹਜ਼ਾਰ ਰੁਪਏ ਅਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ ਦੇਰ ਰਾਤ ਪੁਲਸ ਉਕਤ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ ਪਰ ਇਹ ਵੇਖਣਾ ਬਾਕੀ ਹੈ ਕਿ ਪੁਲਸ ਕਾਲੂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਦੀ ਹੈ ਜਾਂ ਨਹੀਂ। ਪੁਲਸ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਮਾਮਲੇ ਤੋਂ ਪਰਦਾ ਚੁੱਕ ਸਕਦੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ