ਜਲੰਧਰ ਵਿਖੇ ਸਪਾ ਸੈਂਟਰ ''ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ''ਚ ਮਿਲੀਆਂ ਕੁੜੀਆਂ, ਸਮੱਗਰੀ ਵੀ ਹੋਈ ਬਰਾਮਦ

04/27/2023 6:43:49 PM

ਜਲੰਧਰ (ਵਰੁਣ)–ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਗੜ੍ਹਾ ਰੋਡ ’ਤੇ ਸਥਿਤ ਸੈਂਸ ਸਪਾ ਸੈਂਟਰ ’ਤੇ ਰੇਡ ਕਰਕੇ ਸਪਾ ਸੰਚਾਲਿਕਾ ਸਮੇਤ 4 ਲੜਕੀਆਂ ਅਤੇ ਇਕ ਗਾਹਕ ਨੂੰ ਹਿਰਾਸਤ ਵਿਚ ਲਿਆ ਹੈ। ਦੇਰ ਰਾਤ ਯੂਨਿਟ ਦੀ ਟੀਮ ਕੇਸ ਦਰਜ ਕਰਨ ਦੀ ਤਿਆਰੀ ਵਿਚ ਸੀ।
ਜਾਣਕਾਰੀ ਅਨੁਸਾਰ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ. ਓ. ਯੂ.) ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਂਸ ਸਪਾ ਸੈਂਟਰ ਵਿਚ ਸਪਾ ਸੈਂਟਰ ਦੇ ਨਾਂ ’ਤੇ ਜਿਸਮਫ਼ਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ। ਪੁਲਸ ਨੇ ਜਦੋਂ ਟਰੈਪ ਲਗਾ ਕੇ ਸਪਾ ਸੈਂਟਰ ਵਿਚ ਰੇਡ ਕੀਤੀ ਤਾਂ ਉਥੇ ਇਕ ਗਾਹਕ ਅਤੇ ਲੜਕੀ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ। ਪੁਲਸ ਦੀ ਰੇਡ ਦੌਰਾਨ ਹੜਕੰਪ ਮਚ ਗਿਆ। ਪੁਲਸ ਨੇ ਸਪਾ ਦੀ ਸੰਚਾਲਿਕਾ ਨੀਤੂ ਵਾਸੀ ਮਧੂਬਨ ਕਾਲੋਨੀ ਨੂੰ ਵੀ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਸਪਾ ਵਿਚ ਕੰਮ ਕਰਨ ਵਾਲੀਆਂ ਕੁੱਲ 4 ਲੜਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਦਕਿ ਸਪਾ ਵਿਚੋਂ ਇਤਰਾਜ਼ਯੋਗ ਸਮੱਗਰੀ ਵੀ ਕਬਜ਼ੇ ਵਿਚ ਲਈ ਗਈ ਹੈ।

PunjabKesari

ਇਹ ਵੀ ਪੜ੍ਹੋ : ਅਮਰੀਕੀ ਸਿਟੀਜ਼ਨ ਨੌਜਵਾਨ ਨੇ ਜਲੰਧਰ ਹਾਈਟਸ 'ਚ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ

ਇਸ ਸਪਾ ਸੈਂਟਰ ਦਾ ਮਾਲਕ ਦਕੋਹਾ ਦਾ ਇਕ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਨੇ ਨੀਤੂ ਨੂੰ ਅੱਗੇ ਕੀਤਾ ਹੋਇਆ ਸੀ। ਪੁਲਸ ਉਕਤ ਮਾਲਕ ਦੀ ਭੂਮਿਕਾ ਵੀ ਖੰਗਾਲ ਰਹੀ ਹੈ। ਰੇਡ ਦੌਰਾਨ ਕੁਝ ਗਾਹਕ ਸਪਾ ਸੈਂਟਰ ਦੇ ਹੇਠਾਂ ਵੀ ਖੜ੍ਹੇ ਸਨ ਜੋ ਪੁਲਸ ਨੂੰ ਵੇਖ ਕੇ ਭੱਜ ਗਏ। ਦੇਰ ਰਾਤ ਪੁਲਸ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਦੱਸ ਦੇਈਏ ਕਿ ਸ਼ਹਿਰ ਵਿਚ ਹੋਰ ਥਾਵਾਂ ’ਤੇ ਵੀ 12 ਤੋਂ 15 ਸਪਾ ਸੈਂਟਰ ਚੱਲ ਰਹੇ ਹਨ, ਜਿਸ ਵਿਚ ਜਿਸਮਫ਼ਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ। ਪੀ. ਪੀ. ਆਰ. ਮਾਰਕੀਟ ਸਮੇਤ ਅਰਬਨ ਅਸਟੇਟ, ਮਾਡਲ ਟਾਊਨ, ਰਾਮਾ ਮੰਡੀ ਆਦਿ ਸੈਂਟਰਾਂ ਵਿਚ ਵੀ ਸਪਾ ਸੈਂਟਰਾਂ ਦੀ ਭਰਮਾਰ ਹੈ।

PunjabKesari

ਮਿਲੀਭੁਗਤ ਨਾਲ ਚਲਾਏ ਜਾ ਰਹੇ ਹਨ ਸਪਾ ਸੈਂਟਰ
ਸਪਾ ਸੈਂਟਰ ਦੀ ਆੜ ਵਿਚ ਜਿਸਮਫ਼ਰੋਸ਼ੀ ਦਾ ਧੰਦਾ ਪੁਲਸ ਦੀਆਂ ਕੁਝ ਕਾਲੀਆਂ ਭੇਡਾਂ ਅਤੇ ਛੋਟੇ-ਮੋਟੇ ਅਤੇ ਕਥਿਤ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ। ਮੰਥਲੀ ਤੌਰ ’ਤੇ ਪੈਸੇ ਵਸੂਲ ਕਰਕੇ ਇਹ ਲੋਕ ਜਿਸਮਫ਼ਰੋਸ਼ੀ ਦਾ ਧੰਦਾ ਚਲਾ ਰਹੇ ਹਨ, ਹਾਲਾਂਕਿ ਜਦੋਂ ਉੱਚ ਅਧਿਕਾਰੀਆਂ ਕੋਲ ਇਹ ਮਾਮਲਾ ਜਾਂਦਾ ਹੈ ਤਾਂ ਐਕਸ਼ਨ ਲੈ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੰਤੇਵਾੜਾ ਵਿਖੇ ਹੋਏ ਨਕਸਲੀ ਹਮਲੇ ਦੀ ਸਖ਼ਤ ਨਿਖੇਧੀ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News