ਖਰੜ ਦੀ ''ਅਮਾਇਰਾ ਗਰੀਨ'' ਕਾਲੋਨੀ ''ਚ ਪੁਲਸ ਦੀ ਛਾਪੇਮਾਰੀ, 12 ਲੋਕਾਂ ਨੂੰ ਲਿਆ ਹਿਰਾਸਤ ''ਚ
Friday, Jul 01, 2022 - 04:16 PM (IST)

ਖਰੜ (ਬਠਲਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਰੜ 'ਚ ਹੋਣ ਦੇ ਚੱਲਦਿਆਂ ਪੁਲਸ ਵੱਲੋਂ ਕਈ ਥਾਵਾਂ 'ਤੇ ਛਾਪਾ ਮਾਰਿਆ ਜਾ ਰਿਹਾ ਹੈ। ਇਸੇ ਤਹਿਤ ਪੁਲਸ ਵੱਲੋਂ ਅੱਜ ਖਰੜ ਦੀ ਅਮਾਇਰਾ ਗਰੀਨ ਕਾਲੋਨੀ 'ਚ ਵੀ ਛਾਪੇਮਾਰੀ ਕੀਤੀ ਗਈ। ਪੁਲਸ ਵੱਲੋਂ ਇੱਥੇ ਬਿਨਾਂ ਤਫ਼ਤੀਸ਼ ਤੋਂ ਰਹਿ ਰਹੇ ਲੋਕਾਂ ਬਾਰੇ ਪੁੱਛਗਿੱਛ ਕੀਤੀ ਗਈ।
ਪੁਲਸ ਵੱਲੋਂ ਇੱਥੇ ਸਵੇਰੇ ਅਚਾਨਕ ਛਾਪੇਮਾਰੀ ਕੀਤੀ ਗਈ ਅਤੇ 10 ਤੋਂ 12 ਦੇ ਕਰੀਬ ਲੋਕਾਂ ਨੂੰ ਹਿਰਾਸਤ 'ਚ ਲਿਆ। ਇਸ ਤੋਂ ਇਲਾਵਾ ਪੁਲਸ ਨੇ 4 ਦੋਪਹੀਆ ਵਾਹਨਾਂ ਨੂੰ ਵੀ ਆਪਣੇ ਕਬਜ਼ੇ 'ਚ ਲਿਆ ਹੈ।