ਦੁਕਾਨ ''ਚ ਪੁਲਸ ਦਾ ਛਾਪਾ, 4452 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ

Sunday, Nov 17, 2019 - 04:57 PM (IST)

ਦੁਕਾਨ ''ਚ ਪੁਲਸ ਦਾ ਛਾਪਾ, 4452 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ

ਨਾਭਾ (ਜੈਨ)— ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸਪ੍ਰੀਤ ਸਿੰਘ ਮੱਲੀ ਨੇ ਪੁਲਸ ਪਾਰਟੀ ਸਮੇਤ ਇਥੇ 40 ਨੰਬਰ ਫਾਟਕ ਲਾਗੇ ਸ਼ਰਾਬ ਦੇ ਠੇਕੇ ਸਾਹਮਣੇ ਇਕ ਕਿਰਾਏ ਦੀ ਦੁਕਾਨ 'ਚ ਛਾਪਾਮਾਰੀ ਕਰਕੇ 4452 ਬੋਤਲਾਂ ਸ਼ਰਾਬ ਠੇਕਾ ਦੇਸੀ ਰਸੀਲਾ ਸੰਤਰਾ ਬਰਾਮਦ ਕੀਤੀਆਂ। ਇੰਸਪੈਕਟਰ ਮੱਲੀ ਦੇ ਬਿਆਨਾ ਅਨੁਸਾਰ ਕੋਤਵਾਲੀ ਪੁਲਸ ਨੇ 6 ਵਿਅਕਤੀਆਂ ਸੁਮਨਦੀਪ ਕੁਮਾਰ ਪੁੱਤਰ ਜਾਮੁਨ ਮਹਿਤੋ ਵਾਸੀ ਰਾਣੀ ਸਕਰਪੁਰਾ ਜ਼ਿਲਾ ਖਗੜੀਆ (ਬਿਹਾਰ), ਮੱਖਣ ਸਿੰਘ ਵਾਸੀ ਕੁਲਾਰਾਂ (ਸਮਾਣਾ), ਗੁਰਪ੍ਰੀਤ ਸਿੰਘ ਪਿੰਡ ਪੂਣੀਵਾਲ (ਭਾਦਸੋਂ), ਸੁਖਵਿੰਦਰ ਸਿੰਘ ਵਾਸੀ ਨੰਗਲ (ਅਮਰਗੜ੍ਹ), ਜਗਦੀਸ਼ ਸਿੰਘ ਠੇਕੇਦਾਰ ਤੇ ਰਾਜ ਚੌਧਰੀ (ਹਿੱਸੇਦਾਰ) ਖਿਲਾਫ਼ ਐਕਸਾਈਜ਼ ਐਕਟ ਅਤੇ 420, 468, 471 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ।


author

shivani attri

Content Editor

Related News