ਜਲੰਧਰ ਪੁਲਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ, ਕਈ ਇਲਾਕਿਆਂ 'ਚ ਕੀਤੀ ਰੇਡ (ਵੀਡੀਓ)

07/15/2018 7:22:31 PM

ਜਲੰਧਰ (ਸੋਨੂੰ)— ਨਸ਼ਾ ਤਸਕਰਾਂ ਖਿਲਾਫ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਜਲੰਧਰ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਨਸ਼ਾ ਵੇਚਣ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਹੀ ਇਕ ਆਪਰੇਸ਼ਨ ਤਹਿਤ 13 ਜੁਲਾਈ ਸ਼ੁੱਕਰਵਾਰ ਨੂੰ ਆਬਾਦਪੁਰਾ ਅਤੇ ਬੂਟਾ ਪਿੰਡ ਅਤੇ ਲਤੀਫਪੁਰਾ ਵਿਚ ਸਰਚ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਆਬਾਦਪੁਰਾ ਦੇ ਇਕ ਘਰ 'ਚੋਂ ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਘਰ 'ਚੋਂ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ, ਉੱਥੋਂ ਕੁਝ ਦੂਰੀ 'ਤੇ ਇਲਾਕੇ ਦੇ ਕੌਂਸਲਰ ਦਾ ਘਰ ਹੈ। 
ਦੂਜੇ ਪਾਸੇ ਪੁਲਸ ਨੇ ਸ਼ਨੀਵਾਰ ਜਲੰਧਰ ਦੇ ਮੋਨਿਕਾ ਟਾਵਰ ਅਤੇ ਫਗਵਾੜਾ ਗੇਟ 'ਚ ਵੀ ਦੋ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ। 

PunjabKesari
ਪੁਲਸ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਜਲੰਧਰ ਦੀ ਪੁਲਸ ਜ਼ੋਰਦਾਰ ਮੁਹਿੰਮ ਚਲਾ ਰਹੀ ਹੈ। ਪੁਲਸ ਵੱਲੋਂ ਸਿਰਫ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਹੀ ਨਹੀਂ ਕੀਤੀ ਜਾ ਰਹੀ ਸਗੋਂ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦੇ ਕੇ ਉਨ੍ਹਾਂ ਨੂੰ ਸੁਧਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਜਲੰਧਰ ਪੁਲਸ ਦਾ ਟੀਚਾ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਦਾ ਹੈ।


Related News