ਮਠਿਆਈ ਵਾਲੇ ਦੀ ਦੁਕਾਨ ’ਤੇ ਚਲਾਈਆਂ ਗੋਲੀਆਂ

Sunday, Sep 13, 2026 - 11:40 AM (IST)

ਮਠਿਆਈ ਵਾਲੇ ਦੀ ਦੁਕਾਨ ’ਤੇ ਚਲਾਈਆਂ ਗੋਲੀਆਂ

ਪੱਟੀ(ਸੋਢੀ)- ਬੀਤੀ ਦੇਰ ਰਾਤ ਵੱਡੀ ਮੰਡੀ ਇਲਾਕੇ ’ਚ ਸ਼ਾਂਤੀ ਦੀ ਹੱਟੀ ਮਠਿਆਈ ਵਾਲੀ ਦੁਕਾਨ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦੀ ਖਬਰ ਹੈ। ਇਹ ਗੋਲੀਆਂ ਦੁਕਾਨ ਦੇ ਸ਼ਟਰ ’ਚ ਲੱਗੀਆਂ, ਜਿਸ ਨਾਲ ਦੁਕਾਨ ਅੰਦਰ ਲੱਗਾ ਸ਼ੀਸ਼ਾ ਟੁੱਟ ਗਿਆ।

ਇਹ ਵੀ ਪੜ੍ਹੋ-ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੱਟੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਵੱਲੋਂ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਦੂਜੇ ਪਾਸੇ ਦੁਕਾਨਦਾਰ ਡਰ ਦੇ ਮਾਹੌਲ ਵਿਚ ਕੋਈ ਵੀ ਬਿਆਨ ਨਹੀਂ ਦੇ ਸਕਿਆ। ਥਾਣਾ ਮੁਖੀ ਸਿਟੀ ਪੱਟੀ ਵਿਪਨ ਕੁਮਾਰ ਨੇ ਦੱਸਿਆ ਕਿ ਮਾਮਲੇ ਵਿਚ ਜਲਦ ਹੀ ਖ਼ੁਲਾਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੋੜੀਂਦੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News