ਸੜਕ ਹਾਦਸੇ ’ਚ ਪੁਲਸ ਮੁਲਾਜ਼ਮ ਗੰਭੀਰ ਫੱਟੜ

07/28/2018 6:33:23 AM

ਜਲੰਧਰ, (ਮਹੇਸ਼)– ਪੀ. ਏ. ਪੀ. ਚੌਕ ਤੋਂ ਰਾਮਾਂ ਮੰਡੀ ਵੱਲ ਆਉਂਦੇ ਹੋਏ ਇਕ ਬਾਈਕ  ਸਵਾਰ ਪੰਜਾਬ ਪੁਲਸ ਦਾ ਮੁਲਾਜ਼ਮ ਸੜਕ ਹਾਦਸੇ ’ਚ ਗੰਭੀਰ ਤੌਰ ’ਤੇ ਫੱਟੜ ਹੋ ਗਿਆ, ਜਿਸ  ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਫੱਟੜ ਦਲਜੀਤ ਕੁਮਾਰ ਪੁੱਤਰ  ਲਛਮਣ ਦਾਸ ਥਾਣਾ ਭੋਗਪੁਰ ਦੇ ਪਿੰਡ ਰਾਣੀ ਭੱਟੀ ਦਾ ਰਹਿਣ ਵਾਲਾ ਹੈ। ਹਾਦਸੇ ਦੇ ਸਮੇਂ ਉਹ  ਆਪਣੇ ਪਿੰਡ ਤੋਂ ਡਿਊਟੀ  ਲਈ ਜਾ ਰਿਹਾ ਸੀ। ਉਸ ਨੂੰ ਟੱਕਰ ਮਾਰਨ ਵਾਲੀ ਗੱਡੀ ਦਾ ਚਾਲਕ  ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੱਟੜ ਪੁਲਸ ਮੁਲਾਜ਼ਮ  ਆਈ. ਸੀ. ਯੂ. ’ਚ ਭਰਤੀ ਹੈ। ਉਸ ਦੇ ਅਜੇ ਬਿਆਨ ਨਹੀਂ ਹੋਏ ਹਨ। ਹਾਲਾਂਕਿ ਡਾ. ਬੀ. ਅੈਸ.  ਜੌਹਲ ਉਸ ਦੀ ਜਾਨ ਖਤਰੇ ਤੋਂ ਬਾਹਰ ਦੱਸ ਰਹੇ ਹਨ।


Related News