ਜਲੰਧਰ ''ਚ ਥਾਣੇਦਾਰ ਨੇ ਭਰੇ ਬਾਜ਼ਾਰ ਵਿਚ ਘੇਰ ਕੇ ਕੁੱਟੇ ਮੁੰਡੇ, ਸਿਰ ''ਚ ਮਾਰੀਆਂ ਲੱਤਾਂ, ਵੀਡੀਓ ਵਾਇਰਲ

Monday, Aug 12, 2024 - 02:15 PM (IST)

ਭੋਗਪੁਰ (ਸੂਰੀ) : ਜਲੰਧਰ ਜ਼ਿਲ੍ਹੇ 'ਚ ਪੈਂਦੇ ਭੋਗਪੁਰ ਨੈਸ਼ਨਲ ਹਾਈਵੇਅ 'ਤੇ ਸਥਿਤ ਆਦਮਪੁਰ ਰੋਡ ਟੀ ਪੁਆਇੰਟ ਚੌਂਕ ਵਿਚ ਸ਼ਨੀਵਾਰ ਰਾਤ ਸਮੇਂ ਲੱਗੇ ਪੁਲਸ ਨਾਕੇ ਤੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਪੁਲਸ ਨਾਲ ਹੋਈ ਤਕਰਾਰਬਾਜ਼ੀ ਤੋਂ ਬਾਅਦ ਥਾਣਾ ਭੋਗਪੁਰ ਵਿਚ ਤਾਇਨਾਤ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਬਾਜ਼ਾਰ ਵਿਚ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਵੀਡੀਓ ਅੱਜ ਸਵੇਰੇ ਅਚਾਨਕ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਹ ਵੀਡੀਓ ਕਿਸ ਨੇ ਬਣਾਈ ਇਹ ਤਾਂ ਸਪੱਸ਼ਟ ਨਹੀਂ ਹੈ ਪਰ 10 ਸੈਕਿੰਟ ਦੇ ਇਸ ਵੀਡੀਓ ਕਲਿੱਪ ਵਿਚ ਥਾਣੇਦਾਰ ਜਸਵਿੰਦਰ ਸਿੰਘ ਪਹਿਲਾਂ ਇਕ ਲੜਕੇ ਦੇ ਥੱਪੜ ਮਾਰ ਰਿਹਾ ਹੈ।

ਇਹ ਵੀ ਪੜ੍ਹੋ : ਚੱਲਦੀ ਕਾਰ 'ਚ ਡਰਾਈਵਰ ਨੂੰ ਪਿਆ ਦੌਰਾ, ਭਿਆਨਕ ਹਾਦਸੇ ਦਾ ਖ਼ੌਫਨਾਕ ਮੰਜ਼ਰ ਦੇਖ ਕੰਬ ਗਏ ਸਭ

ਇਸ ਦੇ ਨਾਲ ਹੀ ਦੂਸਰੇ ਨੌਜਵਾਨ ਨੂੰ ਜ਼ਮੀਨ ’ਤੇ ਸੁੱਟ ਕੇ ਉਸਦੀ ਧੋਣ ਉੱਤੇ ਪੈਰਾਂ ਵਿਚ ਪਾਏ ਬੂਟਾਂ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ। ਜਿਸ ਨੌਜਵਾਨ ਨੂੰ ਜ਼ਮੀਨ ’ਤੇ ਸੁੱਟ ਕੇ ਉਸ ਦੀ ਧੌਣ 'ਤੇ ਵਾਰ ਕੀਤੇ ਗਏ ਸਨ, ਉਹ ਕੁੱਟਮਾਰ ਕਾਰਨ ਬੇਹੋਸ਼ ਹੋ ਗਿਆ ਜਿਸ ਨੂੰ ਬੇਹੋਸ਼ੀ ਦੀ ਹਲਾਤ ਵਿਚ ਹਸਪਤਾਲ ਲੈ ਜਾਂਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਨ੍ਹਾਂ ਵੀਡੀਓ ਕਲਿੱਪਾਂ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਲਿਖਤੀ ਮਾਫੀਨਾਮਾ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। 

ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਦਿਨਾਂ ਦਾ ਅਲਰਟ, ਕਈ ਪਿੰਡਾਂ ਵਿਚ ਭਿਆਨਕ ਬਣੇ ਹਾਲਾਤ, ਸਕੂਲ ਕੀਤੇ ਗਏ ਬੰਦ

PunjabKesari

ਪੀੜਤਾਂ ਨੇ ਵੀਡੀਓ ਵਾਇਰਲ ਕਰਕੇ ਕੀਤੀ ਇਨਸਾਫ ਦੀ ਮੰਗ

ਪੀੜਤ ਨੌਜਵਾਨ ਜੋ ਕਿ ਆਪਸ ਵਿਚ ਰਿਸ਼ਤੇਦਾਰ ਹਨ ਨੇ ਦੇਰ ਰਾਤ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਹੈ ਜਿਸ ਵਿਚ ਉਨ੍ਹਾਂ ਨੇ ਥਾਣੇਦਾਰ ’ਤੇ ਕੁੱਟਮਾਰ ਤੋਂ ਬਾਅਦ ਉਨ੍ਹਾਂ ਦੇ ਘਰ ਆ ਕੇ ਪਰਚਾ ਦਰਜ ਕਰਨ ਦੀ ਧਮਕੀ ਦਿੰਦਿਆਂ ਜ਼ਬਰਦਸਤੀ ਮੁਆਫ਼ੀ ਲਿਖਵਾਏ ਜਾਣ ਦੇ ਦੋਸ਼ ਲਗਾਏ ਹਨ। 

ਨਾਕੇ ’ਤੇ ਮੈਨੂੰ ਅਤੇ ਮਹਿਲਾ ਮੁਲਾਜ਼ਮਾਂ ਨੂੰ ਗਾਲੀ-ਗਲੋਚ ਕਰਕੇ ਦੌੜੇ ਸਨ ਦੋਵੇਂ ਨੌਜਵਾਨ : ਥਾਣੇਦਾਰ

PunjabKesari

ਇਸ ਮਾਮਲੇ ਸਬੰਧੀ ਜਦੋਂ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਠ ਵਜੇ ਕਰੀਬ ਨਾਕੇ ’ਤੇ ਮੇਰੇ ਨਾਲ ਤਿੰਨ ਮਹਿਲਾ ਮੁਲਾਜ਼ਮ ਵੀ ਤਾਇਨਾਤ ਸਨ। ਉਕਤ ਦੋਵੇਂ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਸਨ ਅਤੇ ਨਾਕੇ ਤੋਂ ਲੰਘਦੇ ਸਮੇਂ ਪੁਲਸ ਪਾਰਟੀ ਨੂੰ ਗਾਲੀ-ਗਲੋਚ ਕਰਕੇ ਲੰਘੇ ਸਨ। ਜਦੋਂ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਇਨ੍ਹਾਂ ਨੇ ਮੇਰੀ ਵਰਦੀ ਨੂੰ ਹੱਥ ਪਾਉਣ ਦੀ ਕੋਸ਼ਿਸ ਕੀਤੀ। ਨੌਜਵਾਨਾਂ ਨਾਲ ਕੁੱਟਮਾਰ ਕੀਤੇ ਜਾਣ ਦੇ ਸਵਾਲ ’ਤੇ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਬਲਾਸਟ, ਹਿਲ ਗਿਆ ਪੂਰਾ ਇਲਾਕਾ

PunjabKesari

ਡੀ.ਐੱਸ.ਪੀ. ਆਦਮਪੁਰ ਦੀ ਰਿਪੋਰਟ ਦੇ ਅਧਾਰ 'ਤੇ ਥਾਣੇਦਾਰ ਕੀਤਾ ਲਾਈਨ ਹਾਜ਼ਰ : ਐੱਸ.ਐੱਸ.ਪੀ.

ਇਸ ਮਾਮਲੇ ਸਬੰਧੀ ਜਦੋਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਧਿਰ ਵੱਲੋਂ ਕੋਈ ਵੀ ਪੁਲਸ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਜੇਕਰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਤੁਰੰਤ ਕਾਰਵਾਈ ਹੋਵੇਗੀ। ਪੁਲਸ ਮੁਲਾਜ਼ਮ ਵੱਲੋਂ ਜਨਤਕ ਤੌਰ ’ਤੇ ਕੁੱਟਮਾਰ ਕਰਨਾ ਗਲਤ ਹੈ ਅਤੇ ਪੁਲਸਿੰਗ ਸਿਸਟਮ ਖਿਲਾਫ ਹੈ। ਇਸ ਮਾਮਲੇ ਸਬੰਧੀ ਡੀ.ਐੱਸ.ਪੀ. ਆਦਮਪੁਰ ਨੂੰ ਜਾਂਚ ਉਪਰੰਤ ਰਿਪੋਰਟ ਦੇਣ ਲਈ ਕਿਹਾ ਗਿਆ ਜਿਨ੍ਹਾਂ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਧਾਰ ’ਤੇ ਥਾਣੇਦਾਰ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਵਿਚ ਬਦਲਾਅ ਨੂੰ ਲੈ ਕੇ ਵੱਡੀ ਖ਼ਬਰ, ਪ੍ਰਧਾਨ ਦੇ ਅਹੁਦੇ ਲਈ ਇਹ ਨਾਂ ਚਰਚਾ 'ਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News