ਪੰਜਾਬ ਪੁਲਸ ਦਾ ਨਵਾਂ ਕਾਰਨਾਮਾ, ਰਿਸ਼ਵਤ ਮੰਗਦੇ ਦੀ ਆਡੀਓ ਵਾਇਰਲ (ਵੀਡੀਓ)
Saturday, Oct 05, 2019 - 09:59 AM (IST)
ਪਟਿਆਲਾ (ਬਖਸ਼ੀ)—ਪੰਜਾਬ ਪੁਲਸ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਘਿਰੀ ਰਹਿੰਦੀ ਹੈ। ਤਾਜ਼ਾ ਮਾਮਲਾ ਪਟਿਆਲਾ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਵਾਰ ਫਿਰ ਪਟਿਆਲਾ ਪੁਲਸ ਦੀ ਵਰਦੀ ਦਾਗਦਾਰ ਹੋਈ ਹੈ। ਇਸ ਵਰਦੀ ਨੂੰ ਦਾਗਦਾਰ ਕੀਤਾ ਹੈ ਇਕ ਪੁਲਸ ਮੁਲਾਜ਼ਮ ਨੇ ਜੋ ਇਕ ਕੇਸ ਦੇ ਸਬੰਧ 'ਚ ਕਥਿਤ ਤੌਰ 'ਤੇ ਪੈਸਿਆਂ ਦੀ ਮੰਗ ਕਰ ਰਿਹਾ ਹੈ, ਜਿਸਦੀ ਆਡੀਓ ਕਲਿਪ ਵਾਇਰਲ ਹੋ ਰਹੀ ਹੈ।
ਦਰਅਸਲ ਸੈਂਚਰੀ ਇਨਕਲੇਵ ਥਾਣੇ ਅਧੀਨ ਆਉਂਦੇ ਇਲਾਕੇ 'ਚ ਦੋ ਗੁਆਂਢੀਆਂ ਵਿਚਾਲੇ ਝਗੜਾ ਹੋਇਆ ਸੀ, ਜਿਸਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਧਿਰ 'ਤੇ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ, ਕਿਉਂਕਿ ਉਨ੍ਹਾਂ ਦੇ ਘਰ ਆ ਕੇ ਹੀ ਕੁੱਟਮਾਰ ਕੀਤੀ ਗਈ। ਉਨ੍ਹਾਂ ਇਕ ਪੁਲਸ ਮੁਲਾਜ਼ਮ 'ਤੇ ਦੂਜੀ ਧਿਰ ਦਾ ਸਾਥ ਦੇਣ ਦੇ ਦੋਸ਼ ਵੀ ਲਾਏ ਹਨ। ਇਹ ਆਡੀਓ ਕਲਿੱਪ ਵਾਇਰਲ ਹੋਣ 'ਤੇ ਜਦੋਂ ਸੈਂਚਰੀ ਇਨਕਲੇਵ ਥਾਣਾ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ। ਉਚ ਅਧਿਕਾਰੀਆਂ ਨੇ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਪਰ ਇਹ ਆਡੀਓ ਕਲਿੱਪ ਵਾਇਰਲ ਹੋਣ 'ਤੇ ਪੰਜਾਬ ਪੁਲਸ ਇਕ ਵਾਰ ਫੇਰ ਸੁਰਖੀਆਂ 'ਚ ਆ ਗਈ ਹੈ।