ਮੋਗਾ: ਕਰਫਿਊ ਦੌਰਾਨ ਪੰਜ ਜੀਆਂ ਦੀ ਬਾਰਾਤ ਲੈ ਕੇ ਗਿਆ ਲਾੜਾ, ਪੁਲਸ ਨੇ ਇੰਝ ਕੀਤਾ ਸੁਆਗਤ

04/20/2020 1:35:49 PM

ਮੋਗਾ (ਵਿਪਨ): 19 ਅਪ੍ਰੈਲ 2020 ਨੂੰ ਵਿਆਹ ਦੇ ਬੰਧਨ 'ਚ ਬੱਝੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਰਾਜੋਆਣਾ ਦੇ ਕ੍ਰਿਸ਼ਨ ਸਿੰਘ ਅਤੇ ਫਿਰੋਜ਼ਪੁਰ ਦੇ ਪਿੰਡ ਸ਼ਹਿਜਾਦੀ ਦੀ ਰਹਿਣ ਵਾਲੀ ਮੰਜੀਤ ਕੌਰ ਦੇ ਲਈ ਹਮੇਸ਼ਾ ਯਾਦਗਾਰ ਰਹੇਗਾ। ਘਰ ਦੇ ਕੇਵਲ 5 ਮੈਂਬਰਾਂ ਦੇ ਨਾਲ ਆਪਣੀ ਪਤਨੀ ਨੂੰ ਮੋਟਰਸਾਈਕਲ 'ਤੇ ਲਿਆਉਣ ਵਾਲੇ ਕ੍ਰਿਸ਼ਨ ਕੁਮਾਰ ਦਾ ਪੁਲਸ ਵਲੋਂ ਇਸ ਤਰ੍ਹਾਂ ਸੁਆਗਤ ਕੀਤਾ ਗਿਆ। ਜਾਣਕਾਰੀ ਮੁਤਾਬਕ ਜਦੋਂ ਦੋਵੇਂ ਮੇਨ ਚੌਕ 'ਤੇ ਪਹੁੰਚੇ ਤਾਂ ਵੈਡਿੰਗ ਕੇਕ ਕਟਵਾਉਣ ਦੇ ਲਈ ਐੱਸ.ਪੀ.ਐੱਚ.ਰੱਤਾ ਸਿੰਘ ਬਰਾੜ, ਡੀ.ਐੱਸ.ਪੀ. ਬਾਘਾਪੁਰਾਣਾ ਰਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਪੁਲਸ ਪਾਰਟੀ ਨਾਲ ਮੌਜੂਦ ਸਨ। ਮੇਨ ਚੌਕ ਭਗਤ ਸਿੰਘ 'ਚ ਪਹੁੰਚਦੇ ਹੀ ਨਵ-ਵਿਆਹੁਤਾ ਜੋੜੇ ਦਾ ਤਾੜੀਆਂ ਨਾਲ ਸੁਆਗਤ ਕੀਤਾ ਗਿਆ ਅਤੇ ਉਸ ਦੇ ਬਾਅਦ ਕੇਕ ਕੱਟਿਆ ਗਿਆ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ 'ਚ ਸੁੱਟੇ ਧਮਕੀ ਭਰੇ ਪੱਤਰ

PunjabKesari

ਇਸ ਸਬੰਧ 'ਚ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ 19 ਅਪ੍ਰੈਲ ਨੂੰ ਉਨ੍ਹਾਂ ਦਾ ਵਿਆਹ ਤੈਅ ਹੋਇਆ ਸੀ ਪਰ ਕਰਫਿਊ ਦੇ ਮੱਦੇਨਜ਼ਰ ਉਹ ਆਪਣੇ 5 ਪਰਿਵਾਰ ਵਾਲਿਆਂ ਦੇ ਨਾਲ ਸ਼ਹਿਜਾਦੀ ਪਿੰਡ ਤੋਂ ਵਿਆਹ ਕਰਕੇ ਆਇਆ ਪਰ ਪਿੰਡ ਲੰਗੇਆਣਾ 'ਚ ਪਹਿਲਾਂ ਤੋਂ ਹੀ ਉਸ ਦੇ ਇੰਤਜ਼ਾਰ 'ਚ ਖੜ੍ਹੇ ਪੁਲਸ ਨੂੰ ਦੇਖ ਕੇ ਉਹ ਹੈਕਾਨ ਰਹਿ ਗਿਆ ਅਤੇ ਜਦੋਂ ਉਹ ਮੇਨ ਚੌਂਕ 'ਚ ਪਹੁੰਚਿਆ ਤਾਂ ਉੱਚ ਅਧਿਕਾਰੀਆਂ ਵਲੋਂ ਦਿੱਤੇ ਗਏ ਇਸ ਪਿਆਰ ਦੇ ਨਾਲ ਇਸ ਤਰ੍ਹਾਂ ਸੁਆਗਤ ਹੋਵੇਗਾ ਇਸ ਦਾ ਉਨ੍ਹਾਂ ਨੂੰ ਕੋਈ ਅਹਿਸਾਸ ਨਹੀਂ ਸੀ।

ਇਹ ਵੀ ਪੜ੍ਹੋਮੱਧ ਪ੍ਰਦੇਸ਼ ਤੋਂ ਆਏ ਵਿਅਕਤੀ ਦੀ ਮੌਤ, SHO ਤੇ ਡਾਕਟਰ ਨੇ ਅਰਥੀ ਨੂੰ ਦਿੱਤਾ ਮੋਢਾ

ਉੱਥੇ ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਸਾਡੇ ਕੋਲ ਈ-ਪਾਸ ਲਈ ਆਏ ਸਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਘੱਟ ਤੋਂ ਘੱਟ ਲੋਕ ਹੀ ਜਾਣਗੇ ਅਤੇ ਉਨ੍ਹਾਂ ਨੇ ਇਸ ਨੂੰ ਬਾਖੂਬੀ ਨਿਭਾਇਆ ਅਤੇ ਦੂਜੇ ਲੋਕਾਂ ਨੂੰ ਸੇਧ ਦਿੱਤੀ ਹੈ। ਇਸ ਲਈ ਸਾਡਾ ਵੀ ਫਰਜ਼ ਬਣਾ ਹੈ ਕਿ ਇਨ੍ਹਾਂ ਦਾ ਮਾਨ ਸਨਮਾਨ ਕਰੀਏ।


Shyna

Content Editor

Related News