ਗਣਤੰਤਰ ਦਿਵਸ ''ਤੇ ਡੀ. ਐੱਸ. ਪੀ. ਸਮੇਤ 14 ਪੁਲਸ ਮੁਲਾਜ਼ਮ ਹੋਣਗੇ ਸਨਮਾਨਤ

Friday, Jan 24, 2020 - 12:56 PM (IST)

ਗਣਤੰਤਰ ਦਿਵਸ ''ਤੇ ਡੀ. ਐੱਸ. ਪੀ. ਸਮੇਤ 14 ਪੁਲਸ ਮੁਲਾਜ਼ਮ ਹੋਣਗੇ ਸਨਮਾਨਤ

ਚੰਡੀਗੜ੍ਹ (ਸੁਸ਼ੀਲ) : ਗਣਤੰਤਰ ਦਿਵਸ 'ਤੇ ਪ੍ਰਸ਼ਾਸਨ ਚੰਡੀਗੜ੍ਹ ਪੁਲਸ ਦੇ ਇਕ ਡੀ. ਐੱਸ. ਪੀ. , ਤਿੰਨ ਇੰਸਪੈਕਟਰਾਂ ਸਮੇਤ 14 ਪੁਲਸ ਜਵਾਨਾਂ ਨੂੰ ਵਿਸ਼ੇਸ਼ ਅਤੇ ਬਿਹਤਰ ਸੇਵਾਵਾਂ ਲਈ ਪੁਲਸ ਮੈਡਲ ਨਾਲ ਸਨਮਾਨਿਤ ਕਰੇਗਾ। ਇਸ ਲਈ ਚੰਡੀਗੜ੍ਹ ਪੁਲਸ ਨੇ ਡੀ. ਐੱਸ. ਪੀ. ਸਮੇਤ 14 ਪੁਲਸ ਜਵਾਨਾਂ ਦੇ ਨਾਂ ਪ੍ਰਸ਼ਾਸਨ ਨੂੰ ਭੇਜੇ ਹਨ। ਇਸ 'ਤੇ ਪ੍ਰਸ਼ਾਸਕ ਦੇ ਸਲਾਹਕਾਰ ਦੀ ਮੋਹਰ ਲੱਗੇਗੀ। ਸਨਮਾਨਿਤ ਹੋਣ ਵਾਲਿਆਂ 'ਚ ਡੀ. ਐੱਸ. ਪੀ. ਉਦੈਪਾਲ, ਇੰਸਪੈਕਟਰ ਆਸ਼ਾ ਸ਼ਰਮਾ, ਇੰਸਪੈਕਟਰ ਬਲਦੇਵ ਕੁਮਾਰ, ਇੰਸਪੈਕਟਰ ਪਵਨ ਕੁਮਾਰ, ਸਬ ਇੰਸਪੈਕਟਰ ਸੁਖਦੇਵ ਸਿੰਘ, ਏ. ਐੱਸ. ਆਈ. ਇੰਦਰਜੀਤ ਸਿੰਘ, ਏ. ਐੱਸ. ਆਈ. ਸੂਰਿਆ ਪ੍ਰਕਾਸ਼, ਏ. ਐੱਸ. ਆਈ. ਓਮ ਪ੍ਰਕਾਸ਼, ਏ. ਐੱਸ. ਆਈ. ਬਜਿੰਦਰ ਸਿੰਘ, ਹੈੱਡ ਕਾਂਸਟੇਬਲ ਕੰਵਰਪਾਲ, ਹੈੱਡ ਕਾਂਸਟੇਬਲ ਸਤੀਸ਼ ਕੁਮਾਰ, ਹੈੱਡ ਕਾਂਸਟੇਬਲ ਹਰਭੀਖ ਕੁਮਾਰ, ਹੈੱਡ ਕਾਂਸਟੇਬਲ ਅਸ਼ਵਨੀ ਕੁਮਾਰ ਅਤੇ ਹੈੱਡ ਕਾਂਸਟੇਬਲ ਗੁਰਦੇਵ ਸਿੰਘ ਸ਼ਾਮਲ ਹਨ।


author

Babita

Content Editor

Related News