ਮੱਖੂ ਥਾਣੇ ਦੇ ਮੁਨਸ਼ੀ ਦੀ ਸੜਕ ਹਾਦਸੇ ''ਚ ਮੌਤ
Tuesday, Oct 31, 2017 - 07:55 PM (IST)

ਮੱਖੂ (ਵਾਹੀ) : ਮੱਖੂ ਥਾਣੇ ਦੇ ਮੁੱਖ ਮੁਨਸ਼ੀ ਪਰਗਟ ਸਿੰਘ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਾਨਾਂਵਾਲਾ ਨੇੜੇ 2 ਕਾਰਾਂ ਦੀ ਟੱਕਰ ਦੌਰਾਨ ਪਰਗਟ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਪਰਗਟ ਸਿੰਘ ਨੇ ਦਮ ਤੋੜ ਦਿੱਤਾ।
ਗੱਲਬਾਤ ਕਰਦਿਆਂ ਜ਼ੀਰਾ ਦੇ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ, ਮੱਖੂ ਥਾਣੇ ਦੇ ਐੱਸ. ਐੱਚ. ਓ. ਜਸਵਰਿੰਦਰ ਸਿੰਘ, ਸੀ. ਆਈ. ਡੀ. ਮੱਖੂ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਚੰਗੇ ਕਿਰਦਾਰ ਵਾਲੇ ਮੁਲਾਜ਼ਮ ਦੀ ਮੌਤ ਨਾਲ ਸਮੁੱਚੇ ਪੁਲਸ ਵਿਭਾਗ ਨੂੰ ਵੱਡੇ ਪੱਧਰ 'ਤੇ ਘਾਟਾ ਪਿਆ ਹੈ।