ਪੁਲਸ ਵੱਲੋਂ ਅਸਲੇ ਸਮੇਤ 2 ਗ੍ਰਿਫਤਾਰ

Tuesday, Jan 19, 2021 - 02:55 AM (IST)

ਪੁਲਸ ਵੱਲੋਂ ਅਸਲੇ ਸਮੇਤ 2 ਗ੍ਰਿਫਤਾਰ

ਜ਼ੀਰਕਪੁਰ/ਮੋਹਾਲੀ, (ਗੁਰਪ੍ਰੀਤ, ਮੇਸ਼ੀ, ਪਰਦੀਪ)- ਲਾਲੜੂ ਦੀ ਪੁਲਸ ਨੇ ਹਥਿਆਰ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਬੀਤੀ 13 ਜਨਵਰੀ ਨੂੰ ਨਾਕਾਬੰਦੀ ਦੌਰਾਨ ਕਰੀਬ ਸਵੇਰੇ 11.30 ਤੇ ਅੰਬਾਲਾ ਸਾਈਡ ਤੋਂ ਸਾਈਕਲ ’ਤੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕੀਤਾ ਗਿਆ। ਕਾਬੂ ਕੀਤੇ ਨੌਜਵਾਨਾਂ 'ਚੋਂ ਅਨਿਲ ਉਰਫ ਸੰਜੂ ਪੁੱਤਰ ਪ੍ਰਮੋਦ ਕੁਮਾਰ ਸਹਾਰਨਪੁਰ (ਯੂ. ਪੀ.) ਕੋਲੋਂ 1 ਰਿਵਾਲਵਰ ਤੇ 20 ਰੌਂਦ ਤੇ ਦੂਜੇ ਵਿਅਕਤੀ ਰਾਜਦੀਪ ਉਰਫ ਬੰਟੀ ਪੁੱਤਰ ਓਮ ਪ੍ਰਕਾਸ਼ ਵਾਸੀ ਸਹਾਰਨਪੁਰ ਕੋਲੋਂ 1 ਰਿਵਾਲਵਰ ਤੇ 10 ਜ਼ਿੰਦਾ ਰੌਂਦ ਬਰਾਮਦ ਹੋਏ । ਦੋਵਾਂ ਖਿਲਾਫ ਪੁਲਸ ਨੇ ਥਾਣਾ ਲਾਲੜੂ ’ਚ ਕੇਸ ਦਰਜ ਕੀਤਾ ਹੈ। ਦੋਸ਼ੀਆਂ ਨੂੰ ਪੁਲਸ ਨੇ ਅਦਾਲਤ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।


author

Bharat Thapa

Content Editor

Related News