ਪੁਲਸ ਨੇ ਕਈ ਇਲਾਕਿਆਂ ''ਚ ਚਲਾਈ ਸਰਚ ਮੁਹਿੰਮ
Sunday, Jul 30, 2017 - 02:38 PM (IST)

ਜਲੰਧਰ(ਸੋਨੂੰ)— ਇਥੋਂ ਦੇ ਥਾਣਾ ਭਾਰਗਵ ਕੈਂਪ ਅਤੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਸ ਨੇ ਤੇਜ਼ ਮੋਹਨ ਨਗਰ, ਬਸਤੀ ਸ਼ੇਖ, ਸੰਤ ਨਗਰ, ਮਿੱਠੂ ਬਸਤੀ 'ਚ ਸਰਚ ਮੁਹਿੰਮ ਚਲਾਈ। ਜਾਣਕਾਰੀ ਮੁਤਾਬਕ ਸ਼ਰਾਰਤੀ ਤੱਤਾਂ 'ਤੇ ਨਕੇਲ ਕੱਸਣ ਲਈ ਥਾਣਾ ਨੰਬਰ-5 ਦੇ ਐੱਸ. ਐੱਚ. ਓ. ਅਤੇ ਭਾਰਗਵ ਕੈਂਪ ਥਾਣੇ ਦੀ ਪੁਲਸ ਨੇ ਸਾਂਝਾ ਆਪਰੇਸ਼ਨ ਚਲਾ ਜਲੰਧਰ ਦੇ ਤੇਜ਼ ਮੋਹਨ ਨਗਰ, ਬਸਤੀ ਸ਼ੇਖ, ਬਸਤੀ ਮਿੱਠੂ ਅਤੇ ਸੰਤ ਨਗਰ 'ਚ ਰੇਡ ਕੀਤੀ। ਇਸ ਦੌਰਾਨ ਕਈ ਘਰਾਂ 'ਚ ਅਚਾਨਕ ਚੈਕਿੰਗ ਵੀ ਕੀਤੀ ਗਈ। ਅਚਾਨਕ ਹੋਈ ਇਸ ਰੇਡ ਨਾਲ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।