ਦਿੱਲੀ 'ਚ ਫੜ੍ਹੇ ਗਏ ਗਰਮ ਖਿਆਲੀਆਂ ਦਾ ਅਹਿਮ ਖ਼ੁਲਾਸਾ, ਨਿਸ਼ਾਨੇ 'ਤੇ ਸੀ ਇਹ ਹਿੰਦੂ ਆਗੂ

Wednesday, Dec 09, 2020 - 10:46 AM (IST)

ਖੰਨਾ (ਕਮਲ) : ਸੋਮਵਾਰ ਨੂੰ ਦਿੱਲੀ ਦੇ ਸ਼ਕਰਪੁਰ 'ਚ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਇਸਲਾਮਿਕ ਅਤੇ ਖਾਲਿਸਤਾਨੀ ਸੰਗਠਨ ਨਾਲ ਜੁੜੇ 5 ਗਰਮ ਖਿਆਲੀਆਂ ਨੇ ਕਈ ਖ਼ੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਜਾਂਚ ਏਜੰਸੀਆਂ ਨੂੰ ਇਨ੍ਹਾਂ ਗਰਮ ਖਿਆਲੀਆਂ ਨੇ ਦੱਸਿਆ ਕਿ ਖਾਲਿਸਤਾਨੀ ਗਰਮ ਖਿਆਲੀ ਅਤੇ ਆਈ. ਐੱਸ. ਆਈ. ਪੰਜਾਬ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ।

ਇਹ ਵੀ ਪੜ੍ਹੋ : ਟਾਂਡਾ 'ਚ ਦਿਨ ਚੜ੍ਹਦਿਆਂ ਹੀ ਵਾਪਰਿਆ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ (ਤਸਵੀਰਾਂ)

ਇਨ੍ਹਾਂ ਪੰਜਾਂ 'ਚੋਂ ਖਾਲਿਸਤਾਨ ਸੰਗਠਨ ਨਾਲ ਜੁੜੇ ਗੁਰਦਾਸਪੁਰ ਦੇ ਦੋਵੇਂ ਗਰਮ ਖਿਆਲੀ ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ 2 ਹਿੰਦੂ ਆਗੂ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਯੂਥ ਵਿੰਗ ਦੇ ਪੰਜਾਬ ਇੰਚਾਰਜ ਅਰਵਿੰਦ ਗੌਤਮ ਖਾਲਿਸਤਾਨ ਸੰਗਠਨਾਂ ਦੀ ਹਿੱਟਲਿਸਟ 'ਚ ਹਨ।

ਇਹ ਵੀ ਪੜ੍ਹੋ : ਖ਼ਾਸ ਖ਼ਬਰ : 'ਭਾਰਤ ਬੰਦ' ਦੌਰਾਨ ਸਰਕਾਰੀ ਬੈਂਕਾਂ ਦੇ ਬਾਹਰ ਵੀ ਲਟਕੇ ਵੱਡੇ-ਵੱਡੇ 'ਤਾਲੇ'

ਇਨ੍ਹਾਂ ਦੋਵੇਂ ਹਿੰਦੂ ਆਗੂਆਂ ਦਾ ਕਤਲ ਕਰਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਾਜ਼ਿਸ਼ ਰਚੀ ਗਈ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਸਾਬਕਾ ਮੰਤਰੀ ਦੇ ਘਰ ਬਾਹਰ ਧਰਨਾ, ਭਾਜਪਾ ਆਗੂਆਂ ਨੂੰ ਦਿੱਤੀ ਸਲਾਹ

ਇਨ੍ਹਾਂ ਗਰਮ ਖਿਆਲੀਆਂ ਨੇ ਦੱਸਿਆ ਕਿ ਸੁੱਖ ਭਿਖਾਰੀਵਾਲ ਨਾਮ ਦੇ ਪਾਕਿਸਤਾਨ 'ਚ ਬੈਠੇ ਲੋੜੀਂਦੇ ਬਦਮਾਸ਼ ਨੇ ਖਾਲਿਸਤਾਨੀ ਗਰਮ ਖਿਆਲੀਆਂ ਦੇ ਨਾਲ ਮਿਲ ਕੇ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਹੀ ਸ਼ੋਰਿਆ ਚੱਕਰ ਪ੍ਰਾਪਤ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਹੁਣ ਅਗਲਾ ਨਿਸ਼ਾਨਾ ਨਿਸ਼ਾਂਤ ਸ਼ਰਮਾ ਅਤੇ ਅਰਵਿੰਦ ਗੌਤਮ ਸਨ।

ਨੋਟ : ਦਿੱਲੀ 'ਚ ਫੜ੍ਹੇ ਗਏ ਗਰਮ ਖਿਆਲੀਆਂ ਵੱਲੋਂ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਾਜਿਸ਼ ਸਬੰਧੀ ਦਿਓ ਆਪਣੀ ਰਾਏ
 


Babita

Content Editor

Related News