ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ, ਕਾਰ ''ਚੋਂ ਮਿਲੀ ਲਾਸ਼, ਹਾਦਸਾ ਜਾਂ ਖੁਦਕੁਸ਼ੀ, ਜਾਂਚ ''ਚ ਜੁਟੀ ਪੁਲਸ

Friday, Sep 08, 2023 - 05:55 AM (IST)

ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ, ਕਾਰ ''ਚੋਂ ਮਿਲੀ ਲਾਸ਼, ਹਾਦਸਾ ਜਾਂ ਖੁਦਕੁਸ਼ੀ, ਜਾਂਚ ''ਚ ਜੁਟੀ ਪੁਲਸ

ਬਠਿੰਡਾ (ਸੁਖਵਿੰਦਰ) : ਬਠਿੰਡਾ ਦੇ ਮਾਡਲ ਟਾਊਨ ਫੇਜ਼-1 ’ਚ ਇਕ ਪੁਲਸ ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਇੰਸਪੈਕਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਹੈ ਜਾਂ ਖੁਦਕੁਸ਼ੀ, ਨੂੰ ਲੈ ਕੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭੇਤਭਰੇ ਹਾਲਾਤ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਅਗਲੇ ਮਹੀਨੇ ਪੁੱਤਰ ਨੂੰ ਮਿਲਣ ਜਾਣਾ ਸੀ ਕੈਨੇਡਾ

ਜਾਣਕਾਰੀ ਅਨੁਸਾਰ ਪੁਲਸ ਨੂੰ ਦੁਪਹਿਰ ਕਰੀਬ 3 ਵਜੇ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਜ਼-1 ਦੇ ਨਜ਼ਦੀਕ ਇਕ ਕੋਠੀ ਦੇ ਬਾਹਰ ਇਕ ਕਾਰ ’ਚ ਇੰਸੈਪਕਰ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ ਤਾਂ ਪੁਲਸ ਮੁਲਾਜ਼ਮ ਦੇ ਗੋਲ਼ੀ ਲੱਗੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਇੰਸਪੈਕਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਮ੍ਰਿਤਕ ਇੰਸਪੈਕਟਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਇਸ ਸਮੇਂ ਜਗਰਾਓਂ ਵਿਖੇ ਤਾਇਨਾਤ ਸੀ।

PunjabKesari

ਇਹ ਵੀ ਪੜ੍ਹੋ : ਨਾਬਾਲਗਾ ਦੀ ਫੇਕ ID ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਅਸ਼ਲੀਲ ਵੀਡੀਓ, ਪੁਲਸ ਨੇ ਇਵੇਂ ਕੱਸਿਆ ਸ਼ਿਕੰਜਾ

ਘਟਨਾ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਇੰਸਪੈਕਟਰ ਰਣਧੀਰ ਸਿੰਘ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਇਹ ਹਾਦਸਾ ਹੈ ਜਾਂ ਖੁਦਕੁਸ਼ੀ, ਦੀ ਜਾਂਚ ਜਾਰੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਬਠਿੰਡਾ ਦੇ ਫੇਜ਼-1 ਮਾਡਲ ਟਾਊਨ ’ਚ ਰਹਿੰਦਾ ਸੀ, ਮੌਤ ਦੇ ਪਿੱਛੇ ਕੀ ਕਾਰਨ ਸੀ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News