ਘਰ 'ਚੋਂ ਬਰਾਮਦ ਕੀਤੀ ਗਈ ਬੈਂਕ ਅਧਿਕਾਰੀ ਦੇ ਪੁੱਤ ਦੀ ਗਲੀ-ਸੜੀ ਲਾਸ਼, ਫੈਲੀ ਸਨਮਨੀ

06/15/2019 3:21:17 PM

ਜਲੰਧਰ (ਵਰੁਣ)— ਜੀ. ਟੀ. ਬੀ. ਨਗਰ ਵਿਚ ਘਰ ਵਿਚ ਇਕੱਲੇ ਰਹਿ ਰਹੇ ਡਿਪ੍ਰੈਸ਼ਨ ਦੀ ਮਰੀਜ਼ ਦੀ ਬੈੱਡਰੂਮ 'ਚੋਂ ਫਰਸ਼ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਸਾਬਕਾ ਬੈਂਕ ਅਧਿਕਾਰੀ ਦਾ ਬੇਟਾ ਹੈ, ਜੋ ਕਾਫੀ ਸਮੇਂ ਤੋਂ ਡਿਪ੍ਰੈਸ਼ਨ ਦੀ ਬੀਮਾਰੀ ਨਾਲ ਲੜ ਰਿਹਾ ਸੀ, ਜਦਕਿ ਇਕ ਸਾਲ ਪਹਿਲਾਂ ਮਾਂ ਦੀ ਮੌਤ ਤੋਂ ਬਾਅਦ ਉਹ ਕਾਫੀ ਬੀਮਾਰ ਰਹਿਣ ਲੱਗਾ ਸੀ ਅਤੇ ਉਸ ਦੀ ਕੇਅਰ ਕਰਨ ਵਾਲਾ ਵੀ ਕੋਈ ਨਹੀਂ ਸੀ। ਲਾਸ਼ ਬੁਰੀ ਤਰ੍ਹਾਂ ਨਾਲ ਗਲ-ਸੜ ਚੁੱਕੀ ਸੀ। ਪੁਲਸ ਦਾ ਮੰਨਣਾ ਹੈ ਕਿ ਅਮਨਦੀਪ ਸਿੰਘ ਦੀ ਮੌਤ 4 ਦਿਨ ਪਹਿਲਾਂ ਹੋਈ ਹੋਵੇਗੀ। ਥਾਣਾ ਨੰਬਰ 6 ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਜੀ. ਟੀ. ਬੀ. ਨਗਰ ਤੋਂ ਸੂਚਨਾ ਮਿਲੀ ਸੀ ਕਿ ਮਕਾਨ ਨੰਬਰ 112 ਵਿਚੋਂ ਕਾਫੀ ਬਦਬੂ ਆ ਰਹੀ ਹੈ। ਪੁਲਸ ਮੌਕੇ 'ਤੇ ਪਹੁੰਚੀ ਤਾਂ ਘਰ ਦੇ ਬਾਹਰ ਗੇਟ ਨੂੰ ਤਾਲਾ ਲੱਗਾ ਸੀ। ਪੁਲਸ ਨੇ ਤਾਲਾ ਤੋੜ ਕੇ ਘਰ ਵਿਚ ਐਂਟਰੀ ਕੀਤੀ ਤਾਂ ਬੈੱਡਰੂਮ 'ਚ ਜਾ ਕੇ ਦੇਖਿਆ ਕਿ ਅਮਨਦੀਪ ਦੀ ਲਾਸ਼ ਗਲੀ-ਸੜੀ ਹਾਲਤ 'ਚ ਫਰਸ਼ 'ਤੇ ਪਈ ਸੀ ਅਤੇ ਲਾਸ਼ 'ਤੇ ਕੀੜੇ ਚੱਲ ਰਹੇ ਸਨ।


ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਮਨਦੀਪ ਸਿੰਘ ਕਾਫੀ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਦਾ ਮਰੀਜ਼ ਹੈ, ਉਸ ਦਾ ਵਿਆਹ ਵੀ ਹੋਇਆ ਪਰ ਡਿਪ੍ਰੈਸ਼ਨ ਦੀ ਬੀਮਾਰੀ ਕਰ ਕੇ ਪਤਨੀ ਛੱਡ ਕੇ ਚਲੀ ਗਈ। ਉਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਕੈਨੇਡਾ ਵੀ ਰਹਿ ਕੇ ਆਇਆ। ਪਿਤਾ ਜੋਗਾ ਸਿੰਘ ਦੀ ਵੀ ਮੌਤ ਹੋ ਚੁੱਕੀ ਸੀ, ਜਦਕਿ ਇਕ ਸਾਲ ਪਹਿਲਾਂ ਅਮਨਦੀਪ ਦੀ ਮਾਂ ਨੇ ਵੀ ਦਮ ਤੋੜ ਦਿੱਤਾ ਸੀ। ਅਮਨਦੀਪ ਇਕ ਸਾਲ ਤੋਂ ਆਪਣੇ ਘਰ 'ਚ ਇਕੱਲਾ ਰਹਿੰਦਾ ਸੀ। ਇਲਾਕੇ ਦੇ ਲੋਕਾਂ ਦੇ ਨਾਲ ਉਸ ਦਾ ਕੋਈ ਸਬੰਧ ਨਹੀਂ ਸੀ ਅਤੇ ਜ਼ਿਆਦਾਤਰ ਉਹ ਘਰ ਵਿਚ ਹੀ ਰਹਿੰਦਾ ਸੀ। ਚਾਰ ਦਿਨਾਂ ਤੋਂ ਅਮਨਦੀਪ ਨੂੰ ਘਰ ਦੇ ਬਾਹਰ ਨਹੀਂ ਦੇਖਿਆ ਗਿਆ, ਜਿਸ ਕਾਰਨ ਮੰਨਿਆ ਜਾ ਰਿਹਾ ਸੀ ਕਿ 4 ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਏ. ਐੱਸ. ਆਈ. ਰਾਕੇਸ਼ ਨੇ ਕਿਹਾ ਕਿ ਮੌਤ ਬੀਮਾਰੀ ਹੋਣ ਕਾਰਨ ਹੋ ਸਕਦੀ ਹੈ। ਅਮਨਦੀਪ ਦੇ ਕੁਝ ਰਿਸ਼ਤੇਦਾਰ ਜਲੰਧਰ ਵਿਚ ਰਹਿੰਦੇ ਹਨ, ਜੋ ਕਿ ਮੌਤ ਦੀ ਖਬਰ ਸੁਣ ਕੇ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸੁਸਾਈਡ ਤਾਂ ਨਹੀਂ ਪਰ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ।


shivani attri

Content Editor

Related News