ਨਵ ਵਿਆਹੁਤਾ ਨੂੰ ਅਗਵਾ ਕਰਨ ਦਾ ਮਾਮਲਾ ਪੁਲਸ ਨੇ ਸੁਲਝਾਇਆ

Monday, Jul 20, 2020 - 03:01 PM (IST)

ਨਵ ਵਿਆਹੁਤਾ ਨੂੰ ਅਗਵਾ ਕਰਨ ਦਾ ਮਾਮਲਾ ਪੁਲਸ ਨੇ ਸੁਲਝਾਇਆ

ਬੇਗੋਵਾਲ (ਰਜਿੰਦਰ, ਬੱਬਲਾ)— ਸ਼ੁੱਕਰਵਾਰ ਨੂੰ ਬੇਗੋਵਾਲ ਸ਼ਹਿਰ 'ਚ ਪਤੀ ਨਾਲ ਖਰੀਦਦਾਰੀ ਕਰਨ ਆ ਰਹੀ ਨਵ-ਵਿਆਹੁਤਾ ਨੂੰ ਅਗਵਾ ਕਰਨ ਦਾ ਮਾਮਲਾ ਬੇਗੋਵਾਲ ਪੁਲਸ ਨੇ 24 ਘੰਟਿਆਂ 'ਚ ਹੱਲ ਕਰ ਲਿਆ ਹੈ। ਐੱਸ. ਐੱਚ. ਓ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੰਡਕੁੱਲਾ ਦੇ ਸਰਬਜੀਤ ਸਿੰਘ ਨੇ 17 ਜੁਲਾਈ ਨੂੰ ਦਿੱਤੀ ਇਤਲਾਹ 'ਚ ਦੱਸਿਆ ਕਿ ਉਹ 17 ਜੁਲਾਈ ਨੂੰ ਦੁਪਹਿਰ ਵੇਲੇ ਆਪਣੀ ਪਤਨੀ ਕਾਜਲ ਨਾਲ ਮੋਟਰਸਾਈਕਲ 'ਤੇ ਪਿੰਡ ਮੰਡਕੁੱਲਾ ਤੋਂ ਬੇਗੋਵਾਲ ਸ਼ਹਿਰ ਨੂੰ ਆਇਆ ਸੀ। ਇਸ ਦੌਰਾਨ ਕਾਰ ਸਵਾਰ ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਤੇ ਤਿੰਨ ਅਣਪਛਾਤੇ ਵਿਅਕਤੀ ਉਸ ਦੀ ਪਤਨੀ ਕਾਜਲ ਨੂੰ ਅਗਵਾ ਕਰਕੇ ਕਾਰ ਵਿਚ ਬਿਠਾ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹੇਗੀ ਭਾਰਤ ਦੀ ਪਹਿਲੀ ਦਿਵਿਆਂਗ ਪੰਜਾਬਣ, ਕੈਪਟਨ ਨੇ ਦਿੱਤੀ ਸ਼ਾਬਾਸ਼ੀ

ਸਰਬਜੀਤ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਆਦੇਸ਼ਾਂ ਮੁਤਾਬਿਕ ਤਫਤੀਸ਼ ਅਮਲ 'ਚ ਲਿਆਂਦੀ ਗਈ। ਇਸ ਦੌਰਾਨ ਟੈਕਨੀਕਲ ਸਹਾਇਤਾ ਲੈ ਕੇ ਤਕਨੀਕੀ ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ 'ਚੋਂ ਅਗਵਾਸ਼ੁਦਾ ਲੜਕੀ ਕਾਜਲ ਨੂੰ ਬਰਾਮਦ ਕੀਤਾ ਗਿਆ। ਇਸ ਦੇ ਨਾਲ ਸੋਨੇ ਦੇ ਗਹਿਣੇ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: 3 ਭੈਣਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ, ਮਤਰੇਈ ਮਾਂ ਨੇ ਵਾਲਾਂ ਤੋਂ ਫੜ ਘੜੀਸਦੇ ਹੋਏ ਕੱਢਿਆ ਘਰੋਂ ਬਾਹਰ
ਇਹ ਵੀ ਪੜ੍ਹੋ: ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਹਾਈਕੋਰਟ 'ਚ 'ਰਿਟ' ਕਰਨਗੇ ਦਾਇਰ


author

shivani attri

Content Editor

Related News