ਚੰਡੀਗੜ੍ਹ ਪੁਲਸ ਦਾ ਫਿਲਮੀ ਸਟਾਈਲ, ਤੀਜੀ ਮੰਜ਼ਿਲ ਤੋਂ ਦਬੋਚਿਆ ਸਨੈਚਰ (ਵੀਡੀਓ)
Tuesday, Mar 12, 2019 - 06:54 PM (IST)
ਚੰਡੀਗੜ੍ਹ (ਮਨਮੋਹਨ) : ਸੈਕਟਰ 56 'ਚ ਇਕ ਚੈਨ ਸਨੈਚਰ ਨੂੰ 2 ਪੁਲਸ ਮੁਲਾਜ਼ਮਾਂ ਨੇ ਫਿਲਮੀ ਸਟਾਈਲ 'ਚ ਧਰ ਦਬੋਚਿਆ। ਦਰਅਸਲ ਪੀ. ਸੀ. ਆਰ. ਪਾਰਟੀ 'ਚ ਤਾਇਨਾਤ ਮੁਲਾਜ਼ਮ ਅੰਮ੍ਰਿਤ ਸਿੰਘ ਤੇ ਨਵਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਫੇਜ਼ 6 'ਚ ਸ਼ਿਵਾਲਿਕ ਸਕੂਲ ਨੇੜੇ ਇਕ ਵਿਅਕਤੀ ਦੂਜੇ ਵਿਅਕਤੀ 'ਤੇ ਕਿਰਪਾਨ ਨਾਲ ਹਮਲਾ ਕਰ ਰਿਹਾ ਹੈ। ਇਸ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਤਾਂ ਦੋਸ਼ੀ ਕਿਰਪਾਨ ਸੁੱਟ ਕੇ ਫਰਾਰ ਹੋ ਗਿਆ। ਪੁਲਸ ਮੁਲਾਜ਼ਮਾਂ ਵਲੋਂ ਉਸ ਦਾ ਪਿੱਛਾ ਕੀਤਾ ਗਿਆ ਜਿਸ ਤੋਂ ਬਾਅਦ ਦੋਸ਼ੀ ਚੰਡੀਗੜ੍ਹ ਦੇ ਸੈਕਟਰ 56 'ਚ ਇਕ ਘਰ ਦੀ ਤੀਜੀ ਮੰਜ਼ਿਲ 'ਤੇ ਚੜ੍ਹ ਗਿਆ।
ਪੁਲਸ ਮੁਲਾਜ਼ਮ ਵੀ ਉਸ ਦੇ ਪਿੱਛੇ ਘਰ ਦੀ ਛੱਤ 'ਤੇ ਪਹੁੰਚੇ ਤਾਂ ਦੋਸ਼ੀ ਕਮਲਜੀਤ ਘਰ ਦੀ ਛੱਤ ਤੋਂ ਲਟਕ ਗਿਆ ਅਤੇ ਮੁਲਾਜ਼ਮਾਂ ਨੂੰ ਛਲਾਂਗ ਲਗਾਉਣ ਦੀਆਂ ਧਮਕੀਆਂ ਦੇਣ ਲੱਗਾ। ਪੁਲਸ ਕਰਮਚਾਰੀਆਂ ਨੇ ਆਪਣੀ ਜਾਨ ਜ਼ੋਖਮ 'ਚ ਪਾ ਕੇ ਉਸ ਨੂੰ ਉਪਰ ਖਿੱਚਿਆ ਅਤੇ ਗ੍ਰਿਫਤਾਰ ਕਰ ਲਿਆ। ਪੁਲਸ ਮੁਲਾਜ਼ਮ ਮੁਤਾਬਕ ਦੋਸ਼ੀ ਕਮਲਜੀਤ ਸਿੰਘ ਖਿਲਾਫ ਪਹਿਲਾਂ ਵੀ ਚੰਡੀਗੜ੍ਹ 'ਚ ਕੇਸ ਦਰਜ ਹਨ ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਸੀ।