ਪੁਲਸ ਨੇ ਗ੍ਰਿਫਤਾਰ ਕੀਤਾ ਵਾਹਿਗੁਰੂ ਨਾਮ ਦਾ ਇਹ ਵਿਅਕਤੀ, ਕਰਤੂਤ ਸੁਣ ਰਹਿ ਜਾਓਗੇ ਹੈਰਾਨ (ਵੀਡੀਓ)

06/24/2017 7:37:49 PM

ਲੁਧਿਆਣਾ : ਲੁਧਿਆਣਾ ਪੁਲਸ ਨੇ ਇਕ ਫਰਜ਼ੀ ਸੀ. ਬੀ. ਆਈ. ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦਾ ਨਾਂ ਵਾਹਿਗੁਰੂ ਸਿੰਘ ਹੈ ਜੋ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਉਕਤ ਠੱਗ ਹੁਣ ਤਕ ਲਗਭਗ 16 ਲੱਖ ਰੁਪਏ ਠੱਗੀ ਮਾਰ ਚੁੱਕਾ ਹੈ। ਪੁਲਸ ਨੇ ਜਾਲ ਵਿਛਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਕੋਲੋਂ ਫਰਜ਼ੀ ਆਈ. ਡੀ. ਕਾਰਡ ਅਤੇ ਸਵਿਫਟ ਕਾਰ ਬਰਾਮਦ ਕੀਤੀ ਗਈ ਹੈ।
ਤਰਨਤਾਰਨ ਦਾ ਰਹਿਣ ਵਾਲਾ ਵਾਹਿਗੁਰੂ ਸਿੰਘ ਪਹਿਲਾਂ ਜਲੰਧਰ ਸੁਵਿਧਾ ਸੈਂਟਰ 'ਚ ਨੌਕਰੀ ਕਰਦਾ ਸੀ, ਜਿੱਥੋਂ ਉਸ ਨੂੰ ਕੱਢ ਦਿੱਤਾ ਗਿਆ ਸੀ। ਫਿਲਹਾਲ ਪੁਲਸ ਇਸ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਅਤੇ ਠੱਗੀ ਦੇ ਕਈ ਮਾਮਲੇ ਸਾਹਮਣੇ ਆਉਣ ਦੀ ਉਮੀਦ ਹੈ।


Related News