ਫੇਸਬੁਕ ''ਤੇ ਸ਼ੇਰਾ ਖੁੱਬਣ ਗਰੁੱਪ ਨੇ ਦਿੱਤੀ ਚਿਤਾਵਨੀ, ਕੈਪਟਨ ਸਰਕਾਰ ''ਤੇ ਵੀ ਚੁੱਕੇ ਸਵਾਲ

12/20/2017 7:20:09 PM

ਬਠਿੰਡਾ : ਬੀਤੇ ਦਿਨੀਂ ਬਠਿੰਡਾ ਦੇ ਗੁਲਾਬਗੜ੍ਹ ਵਿਚ ਪੁਲਸ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਦੀ ਪਤਨੀ ਨੂੰ ਸ਼ੇਰਾ ਖੁੱਬਣ ਗਰੁੱਪ ਨੇ ਇਨਸਾਫ ਦਿਵਾਉਣ ਦੀ ਗੱਲ ਆਖੀ ਹੈ। ਸ਼ੇਰਾ ਖੁੱਬਣ ਨਾਂ ਦੇ ਫੇਸਬੁਕ ਪੇਜ 'ਤੇ ਲਿਖਿਆ ਗਿਆ ਹੈ ਕਿ ਪ੍ਰਭਦੀਪ ਜਿਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਇਨਸਾਫ ਲਈ ਭਟਕ ਰਹੀ ਹੈ ਕਿਉਂਕਿ ਇਹ ਪੰਜਾਬ ਦਾ ਜੰਗਲ ਰਾਜ ਹੈ ਅਤੇ ਪੰਜਾਬ ਪੁਲਸ ਤੋਂ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ ਪਰ ਇਕ ਬੇਸਹਾਰਾ ਔਰਤ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਸਹੁਰਾ ਪਰਿਵਾਰ ਵਾਲੇ ਹੁਣ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਰਹੇ ਹਨ, ਅਜਿਹੇ ਵਿਚ ਉਹ ਕਿਸ ਕੋਲ ਇਨਸਾਫ ਲਈ ਜਾਵੇ। ਪੰਜਾਬ ਪੁਲਸ ਵਿਚ ਉਸ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਹੁਣ ਅਸੀਂ (ਸ਼ੇਰਾ ਖੁੱਬਣ ਗਰੁੱਪ) ਇਹ ਐਲਾਨ ਕਰਦੇ ਹਾਂ ਕਿ ਅਵਰੀਨ ਕੋਲ ਸਾਰੇ ਸਬੂਤ ਹੁੰਦੇ ਹੋਏ ਵੀ ਜੇਕਰ ਪੰਜਾਬ ਪੁਲਸ ਉਸ ਦਾ ਇਨਸਾਫ ਨਹੀਂ ਕਰ ਸਕਦੀ ਤਾਂ ਉਸ ਨੂੰ ਇਨਸਾਫ ਅਸੀਂ ਦੇਵਾਂਗੇ ਅਤੇ ਹਰ ਹਾਲਤ ਵਿਚ ਸ਼ੇਰਾ ਖੁੱਬਣ ਗਰੁੱਪ ਉਸ ਦੇ ਨਾਲ ਖੜ੍ਹਾ ਹੈ।
ਇਸ ਦੇ ਨਾਲ ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ ਜਿੱਥੇ ਪੰਜਾਬ ਪੁਲਸ ਵਲੋਂ ਕੀਤੇ ਜਾਂਦੇ ਫੇਕ ਐਨਕਾਊਂਟਰ ਦਾ ਗੰਦਾ ਚਿਹਰਾ ਵੀ ਨੰਗਾ ਹੋਇਆ ਹੈ, ਉਥੇ ਹੀ ਪੰਜਾਬ ਦੀ ਕੈਪਟਨ ਸਰਕਾਰ ਕਿੰਨਾ ਸਾਫ ਸੁਥਰੇ ਤਰੀਕੇ ਨਾਲ ਲੋਕਾਂ ਨੂੰ ਇਨਸਾਫ ਦੇ ਰਹੀ ਹੈ, ਇਹ ਵੀ ਪਤਾ ਲੱਗ ਗਿਆ ਹੈ। ਕੁੜੀ ਨੇ ਸਾਰੇ ਸਬੂਤ ਸਾਨੂੰ ਦੇ ਦਿਤੇ ਹਨ ਅਤੇ ਜਲਦ ਹੀ ਇਸ 'ਤੇ ਅਗਲੀ ਕਾਰਵਾਈ ਪਾਈ ਜਾਵੇਗੀ।


Related News