ਪੰਜਾਬ ''ਚ ਹਾਈ ਅਲਰਟ ਦਰਮਿਆਨ 7 ਪੁਲਸ ਮੁਲਾਜ਼ਮਾਂ ਦੇ ਤਬਾਦਲੇ

Wednesday, Jan 27, 2021 - 02:53 PM (IST)

ਲੁਧਿਆਣਾ (ਅਨਿਲ) : ਪੰਜਾਬ ਦੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਖੇ ਵਾਪਰੀ ਹਿੰਸਾ ਨੂੰ ਲੈ ਕੇ ਪੰਜਾਬ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦਰਮਿਆਨ ਸਰਕਾਰ ਨੇ ਸੂਬੇ ਦੇ ਕੁੱਝ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਚੜ੍ਹਾਉਂਦਾ ਸੇਵਾਦਾਰ 70 ਫੁੱਟ ਉੱਚਾਈ ਤੋਂ ਡਿੱਗਾ, ਮੌਤ

ਤਬਦੀਲ ਕੀਤੇ ਗਏ ਪੁਲਸ ਮੁਲਜ਼ਮਾਂ 'ਚ ਆਈ. ਪੀ. ਐਸ. ਭਗੀਰਥ ਸਿੰਘ ਮੀਨਾ, ਆਈ. ਪੀ. ਐਸ. ਦੀਪਕ ਪਾਰਿਖ, ਆਈ. ਪੀ. ਐਸ. ਸਚਿਨ ਗੁਪਤਾ, ਆਈ. ਪੀ. ਐਸ. ਅੰਕੁਰ ਗੁਪਤਾ, ਆਈ. ਪੀ. ਐਸ. ਡਾ. ਪਰਿਆਗ ਜੈਨ, ਪੀ. ਪੀ. ਐਸ. ਭੁਪਿੰਦਰ ਸਿੰਘ ਅਤੇ ਨਰਿੰਦਰ ਭਾਰਗਵ ਸ਼ਾਮਲ ਹਨ।

ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰਾਂ ਨੂੰ ਘੜੀਸਦੀ ਲੈ ਗਈ ਗੱਡੀ

ਲੁਧਿਆਣਾ ਦੇ ਜੁਆਇੰਟ ਸੀ. ਪੀ. ਭਗੀਰਥ ਸਿੰਘ ਮੀਨਾ ਨੂੰ ਐਸ. ਐਸ. ਪੀ. ਫਿਰੋਜ਼ਪੁਰ ਅਤੇ ਦੀਪਕ ਪਾਰਿਖ ਨੂੰ ਲੁਧਿਆਣਾ ਜੁਆਇੰਟ ਕਮਿਸ਼ਨਰ (ਟ੍ਰੈਫਿਕ) ਦੇ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਬਾਕੀ ਦੀ ਸੂਚੀ ਇਸ ਤਰ੍ਹਾਂ ਹੈ-

PunjabKesari
ਨੋਟ : ਪੰਜਾਬ 'ਚ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਬਾਰੇ ਦਿਓ ਆਪਣੀ ਰਾਏ


Babita

Content Editor

Related News