''ਪੁਲਸ ਮੁਲਜ਼ਮਾਂ'' ਨੂੰ ਛੁੱਟੀ ਲੈਣ ਲਈ ਅਫਸਰਾਂ ਅੱਗੇ ਜੋੜਨੇ ਪੈਂਦੇ ਹੱਥ

Friday, Apr 19, 2019 - 02:08 PM (IST)

''ਪੁਲਸ ਮੁਲਜ਼ਮਾਂ'' ਨੂੰ ਛੁੱਟੀ ਲੈਣ ਲਈ ਅਫਸਰਾਂ ਅੱਗੇ ਜੋੜਨੇ ਪੈਂਦੇ ਹੱਥ

ਚੰਡੀਗੜ੍ਹ (ਸੁਸ਼ੀਲ) : 8 ਘੰਟਿਆਂ ਦੀ ਸ਼ਿਫਟ 'ਤੇ ਹਫਤਾਵਾਰੀ ਛੁੱਟੀ ਨਾ ਕਰਨ ਦੇ ਬਾਵਜੂਦ ਪੁਲਸ ਅਫਸਰ, ਜਵਾਨਾਂ ਦੀਆਂ ਛੁੱਟੀਆਂ ਤੱਕ ਬੰਦ ਦਿੰਦੇ ਹਨ। ਪੁਲਸ ਅਫਸਰ ਪਿਛਲੇ 2 ਸਾਲਾਂ 'ਚ 12 ਵਾਰ ਜਵਾਨਾਂ ਦੀਆਂ ਛੁੱਟੀਆਂ ਬੰਦ ਕਰ ਚੁੱਕੇ ਹਨ। ਛੁੱਟੀਆਂ ਲੈਣ ਲਈ ਪੁਲਸ  ਮੁਲਾਜ਼ਮਾਂ ਨੂੰ ਪੁਲਸ ਥਾਣੇ ਤੋਂ ਲੈ ਕੇ ਉੱਚ ਅਫਸਰਾਂ ਅੱਗੇ ਹੱਥ ਜੋੜਨੇ ਪੈਂਦੇ ਹਨ। ਸਟਡੀ 'ਚ ਪਾਇਆ ਗਿਆ ਹੈ ਕਿ ਪੁਲਸ ਥਾਣੇ 'ਚ ਵਰਤਮਾਨ 'ਚ ਜਵਾਨਾਂ ਤੋਂ ਲਈ ਜਾਣ ਵਾਲੀ ਡਿਊਟੀ ਕਾਰਨ ਜਵਾਨਾਂ ਨੂੰ ਸਹਿਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਿਤੇ ਕੋਈ ਘਟਨਾ ਵਾਪਰਦੀ ਹੈ ਤਾਂ ਅਫਸਰ ਉਨ੍ਹਾਂ ਦੀ ਛੁੱਟੀ ਬੰਦ ਕਰ ਦਿੰਦੇ ਹਨ।


author

Babita

Content Editor

Related News