ਲਿਵ-ਇਨ ’ਚ ਰਹਿਣ ਵਾਲੇ ਪੁਲਸ ਮੁਲਾਜ਼ਮ ਨੇ ਏ. ਕੇ. 47 ਨਾਲ ਜਨਾਨੀ ਦੇ ਸਿਰ ’ਚ ਮਾਰੀ ਗੋਲੀ, ਮੰਜ਼ਰ ਦੇਖ ਕੰਬੇ ਲੋਕ

03/20/2022 10:50:12 PM

ਲੁਧਿਆਣਾ (ਰਾਜ) : ਹੈਬੋਵਾਲ ਦੇ ਦੁਰਗਾਪੁਰੀ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਪੁਲਸ ਕਾਂਸਟੇਬਲ ਨੇ ਆਪਣੀ ਸਰਕਾਰੀ ਏ. ਕੇ.-47 ਨਾਲ ਇਕ ਜਨਾਨੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਔਰਤ ਦੇ ਕਤਲ ਤੋਂ ਬਾਅਦ ਕਾਂਸਟੇਬਲ ਨੇ ਖੁਦ ਨੂੰ ਵੀ 2 ਗੋਲੀਆਂ ਮਾਰ ਲਈਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਾਇਰਿੰਗ ਦੀ ਆਵਾਜ਼ ਸੁਣ ਕੇ ਮਕਾਨ ਮਾਲਿਕ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਅੰਦਰ ਔਰਤ ਅਤੇ ਕਾਂਸਟੇਬਲ ਨੂੰ ਖੂਨ ਨਾਲ ਲਿਬੜਿਆ ਵੇਖ ਕੇ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਜ਼ਖਮੀ ਕਾਂਸਟੇਬਲ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਕਰਵਾ ਦਿੱਤਾ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਤੋਂ ਬਾਅਦ ਡੀ. ਸੀ. ਪੀ. (ਲਾਅ ਐਂਡ ਆਰਡਰ) ਸਿਮਰਤਜੀਤ ਸਿੰਘ ਢੀਂਡਸਾ, ਏ. ਡੀ. ਸੀ. ਪੀ. (3) ਅਸ਼ਵਨੀ ਗੋਟਿਆਲ ਅਤੇ ਥਾਣਾ ਹੈਬੋਵਾਲ ਦੇ ਨਾਲ ਫੋਰੈਂਸਿਕ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਸ ਨੂੰ ਪਤਾ ਚੱਲਿਆ ਹੈ ਕਿ ਦੋਵੇਂ ਕਾਫੀ ਸਮੇਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਸਨ, ਜਦੋਂਕਿ ਔਰਤ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਮ੍ਰਿਤਕ ਔਰਤ ਨਿਧੀ (31) ਹੈ, ਜਦੋਂਕਿ ਜ਼ਖਮੀ ਕਾਂਸਟੇਬਲ ਸਿਮਰਨਜੀਤ ਸਿੰਘ ਪੁਲਸ ਲਾਈਨ ਵਿਚ ਤਾਇਨਾਤ ਹੈ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਚਾਰ ਗ੍ਰਿਫ਼ਤਾਰ, ਸਾਹਮਣੇ ਆਇਆ ਕਤਲ ਦਾ ਪੂਰਾ ਸੱਚ

PunjabKesari

ਪੁਲਸ ਨੇ ਔਰਤ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ। ਜਾਣਕਾਰੀ ਅਨੁਸਾਰ ਨਿਧੀ ਗੁੜਗਾਂਵ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਜਨਤਾ ਨਗਰ ਦੇ ਅਮਨ ਨਾਲ ਹੋਇਆ ਸੀ। ਨਿਧੀ ਦੇ ਪੁੱਤਰ ਅਤੇ ਇਕ ਧੀ ਹੈ। ਨਿਧੀ ਦਾ ਪਤੀ ਕਰੀਬ 3 ਸਾਲ ਪਹਿਲਾਂ ਸਾਊਥ ਅਫਰੀਕਾ ਗਿਆ ਸੀ, ਜਿੱਥੇ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ, ਨਿਧੀ ਪਿਛਲੇ ਡੇਢ ਸਾਲ ਤੋਂ ਹੈਬੋਵਾਲ ਦੇ ਦੁਰਗਾਪੁਰੀ ਇਲਾਕੇ ਵਿਚ ਕਾਂਸਟੇਬਲ ਸਿਮਰਨਜੀਤ ਸਿੰਘ ਦੇ ਨਾਲ ਪਤਨੀ ਬਣ ਕੇ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਪਤਾ ਚਲਿਆ ਹੈ ਕਿ ਸਿਮਰਨ ਸ਼ਰਾਬ ਪੀਣ ਦਾ ਆਦੀ ਹੈ ਜੋਕਿ ਸ਼ਨੀਵਾਰ ਕਰੀਬ ਸਾਢੇ 7 ਵਜੇ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਸੀ। ਨਿਧੀ ਦੀ ਛੋਟੀ ਧੀ ਕਮਰੇ ਦੇ ਅੰਦਰ ਸੀ, ਜਦੋਂਕਿ ਪੁੱਤਰ ਬਾਹਰ ਖੇਡ ਰਿਹਾ ਸੀ। ਸਿਮਰਨ ਅਤੇ ਨਿਧੀ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਸਿਮਰਨ ਨੇ ਆਪਣੀ ਸਰਕਾਰੀ ਏ . ਕੇ.-47 ਨਾਲ ਨਿਧੀ ਦੇ ਸਿਰ ਉੱਤੇ ਗੋਲੀ ਮਾਰ ਦਿੱਤੀ। ਨਿਧੀ ਉਥੇ ਹੀ ਡਿੱਗ ਗਈ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਸਿਮਰਨਜੀਤ ਨੇ ਆਪਣੇ ਢਿੱਡ ਅਤੇ ਲੱਕ ਕੋਲ ਗੋਲੀ ਮਾਰ ਲਈ। ਜਦੋਂ ਮਕਾਨ ਮਾਲਿਕ ਅਤੇ ਗੁਆਂਢੀ ਅੰਦਰ ਆਏ ਤਾਂ ਅੰਦਰ ਜ਼ਮੀਨ ਉੱਤੇ ਸਿਮਰਨ ਜ਼ਖਮੀ ਹਾਲਤ ਵਿਚ ਅਰਧਨਗਨ ਹਾਲਤ ਵਿਚ ਪਿਆ ਹੋਇਆ ਸੀ, ਜਦੋਂਕਿ ਕਮਰੇ ਵਿਚ ਨਿਧੀ ਦੀ ਖੂਨ ਨਾਲ ਲਿਬੜੀ ਲਾਸ਼ ਪਈ ਹੋਈ ਸੀ। ਸਿਮਰਨ ਹੋਸ਼ ਵਿਚ ਸੀ, ਲੋਕਾਂ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਹੋਇਆ ਕੀ ਸੀ ਪਰ ਉਹ ਕੁੱਝ ਬੋਲ ਨਹੀਂ ਪਾ ਰਿਹਾ ਸੀ।

ਇਹ ਵੀ ਪੜ੍ਹੋ : ਮਸ਼ਹੂਰ ਕਬੱਡੀ ਖਿਡਾਰੀ ਸਰਬਜੀਤ ਸੱਭਾ ’ਤੇ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਨਵਾਂ ਮੋੜ

ਮਕਾਨ ਮਾਲਿਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਨਿਧੀ ਅਤੇ ਸਿਮਰਨ ਉਸ ਕੋਲ ਪਤੀ-ਪਤਨੀ ਬਣ ਕੇ ਆਏ ਸਨ। ਉਨ੍ਹਾਂ ਨੇ ਆਪਣੇ ਆਈ. ਡੀ. ਪਰੂਫ ਵੀ ਦਿੱਤੇ ਸਨ। ਉਸ ਨੂੰ ਅੱਜ ਪਤਾ ਚਲਿਆ ਹੈ ਕਿ ਦੋਵੇਂ ਪਤੀ-ਪਤਨੀ ਨਹੀਂ ਹਨ ਸਗੋਂ ਨਿਧੀ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਵਾਰਦਾਤ ਤੋਂ ਬਾਅਦ ਨਿਧੀ ਦੇ 11 ਸਾਲ ਦੇ ਬੇਟੇ ਨੇ ਹੀ ਦੱਸਿਆ ਕਿ ਸਿਮਰਨ ਉਸ ਦਾ ਪਿਤਾ ਨਹੀਂ ਹੈ। ਉਸ ਦੇ ਪਿਤਾ ਬਾਹਰ ਰਹਿੰਦੇ ਹਨ। ਸਿਮਰਨਜੀਤ ਉਸ ਦੇ ਘਰ ਉੱਤੇ ਹੀ ਰਹਿੰਦਾ ਸੀ ਅਤੇ ਮਾਂ ਨੂੰ ਮਾਰਦਾ-ਕੁੱਟਦਾ ਸੀ।

ਇਹ ਵੀ ਪੜ੍ਹੋ : ਹੁਣ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ, ਲਾਰੈਂਸ ਬਿਸ਼ਨੋਈ ਨੂੰ ਦਿੱਤੀ ਧਮਕੀ

11 ਸਾਲ ਦਾ ਬੱਚਾ ਬੋਲਿਆ-ਸਿਮਰਨ ਚਾਚੂ ਨੂੰ ਮਾਰ ਦੇਵਾਂਗਾ
ਜਦੋਂ ਕਾਂਸਟੇਬਲ ਸਿਮਰਨਜੀਤ ਨੇ ਨਿਧੀ ਨੂੰ ਗੋਲੀ ਮਾਰੀ ਤਾਂ ਉਸ ਦੀ 4 ਸਾਲ ਦੀ ਧੀ ਉਸੇ ਕਮਰੇ ਵਿਚ ਸੀ। ਸਿਮਰਨ ਨੇ ਧੀ ਦੇ ਸਾਹਮਣੇ ਹੀ ਉਸ ਦੀ ਮਾਂ ਨੂੰ ਗੋਲੀ ਨਾਲ ਉੱਡਾ ਦਿੱਤਾ, ਜਦੋਂਕਿ ਗੋਲੀ ਦੀ ਆਵਾਜ਼ ਸੁਣ ਕੇ ਨਿਧੀ ਦਾ 11 ਸਾਲ ਦਾ ਪੁੱਤਰ ਵੀ ਅੰਦਰ ਆ ਗਿਆ ਸੀ। ਉਸ ਨੇ ਆਪਣੀ ਅੱਖਾਂ ਦੇ ਸਾਹਮਣੇ ਮਾਂ ਨੂੰ ਮਰਦੇ ਹੋਏ ਵੇਖਿਆ। 11 ਸਾਲ ਦਾ ਪੁੱਤਰ ਇੰਨਾ ਗੁੱਸੇ ਵਿਚ ਸੀ ਕਿ ਉਹ ਵਾਰ-ਵਾਰ ਬੋਲ ਰਿਹਾ ਸੀ ਕਿ ਉਹ ਸਿਮਰਨ ਚਾਚੂ ਨੂੰ ਮਾਰ ਦੇਵੇਗਾ ਕਿਉਂਕਿ ਉਸ ਨੇ ਮੇਰੀ ਮਾਂ ਨੂੰ ਮਾਰਿਆ ਹੈ।

ਇਹ ਵੀ ਪੜ੍ਹੋ : ਬਠਿੰਡਾ ਦੇ ਥਾਣਾ ਨਥਾਣਾ ’ਚ ਪਈਆਂ ਭਾਜੜਾਂ, ਹਵਾਲਾਤ ’ਚ ਬੰਦ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ

ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ
ਇਸ ਸੰਬੰਧੀ ਏ. ਡੀ. ਸੀ. ਪੀ. (3) ਲੁਧਿਆਣਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮੌਕੇ ਉੱਤੇ ਜਾ ਕੇ ਪਤਾ ਚਲਿਆ ਹੈ ਕਿ ਸਿਮਰਨਜੀਤ ਨੇ ਜਨਾਨੀ ਦੇ ਕਤਲ ਤੋਂ ਬਾਅਦ ਖੁਦ ਨੂੰ ਗੋਲੀ ਮਾਰੀ ਹੈ ਪਰ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੋਇਆ ਹੈ। ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਸਭ ਕੁੱਝ ਪਤਾ ਚੱਲ ਸਕੇਗਾ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚ ਜਗ੍ਹਾ ਨਾ ਮਿਲਣ ਤੋਂ ਬਾਅਦ ਪ੍ਰੋ. ਬਲਜਿੰਦਰ ਕੌਰ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News