ਜਨਮਦਿਨ ਵਾਲੇ ਦਿਨ ਪ੍ਰੇਮੀ ਨੇ ਦਿੱਤਾ ਮੌਤ ਦਾ ਤੋਹਫ਼ਾ, ਸਰਵਿਸ ਰਿਵਾਲਵਰ ਨਾਲ ਪ੍ਰੇਮਿਕਾ ਨੂੰ ਮਾਰੀ ਗੋਲੀ
Thursday, Sep 29, 2022 - 01:16 PM (IST)

ਲੁਧਿਆਣਾ (ਰਾਜ) : ਲੁਧਿਆਣਾ ਦੇ ਪ੍ਰੇਮ ਨਗਰ ਇਲਾਕੇ 'ਚ ਬੀਤੀ ਦੇਰ ਰਾਤ ਉਸ ਸਮੇਂ ਭੜਥੂ ਪੈ ਗਿਆ, ਜਦੋਂ ਇਕ ਪੁਲਸ ਮੁਲਾਜ਼ਮ ਨੇ ਇਕ ਕੁੜੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ 'ਚ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਮਨਦੀਪ ਕੌਰ ਵੱਜੋਂ ਹੋਈ ਹੈ, ਜੋ ਕਿ ਪੁਲਸ ਮੁਲਾਜ਼ਮ ਸੁਖਵਿੰਦਰ ਸਿੰਘ ਦੀ ਪ੍ਰੇਮਿਕਾ ਸੀ।
ਜਾਣਕਾਰੀ ਮੁਤਾਬਕ ਪ੍ਰੇਮ ਨਗਰ ਸਥਿਤ ਇਕ ਗੈਸਟ ਹਾਊਸ 'ਚ ਦੋਵੇਂ ਲਿਵ-ਇਨ-ਰਿਲੇਸ਼ਨ 'ਚ ਰਹਿੰਦੇ ਸਨ। ਬੀਤੇ ਦਿਨ ਮਨਦੀਪ ਕੌਰ ਦਾ ਜਨਮਦਿਨ ਸੀ ਅਤੇ ਮੋਬਾਇਲ ਗਿਫਟ ਨੂੰ ਲੈ ਕੇ ਦੋਹਾਂ 'ਚ ਝਗੜਾ ਹੋ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਸਟਰੀਟ ਲਾਈਟ ਘਪਲੇ 'ਚ ਕਾਂਗਰਸ ਦੇ ਇਸ ਆਗੂ ਨੂੰ ਘੇਰਨ ਦੀ ਤਿਆਰੀ 'ਚ ਵਿਜੀਲੈਂਸ
ਗੱਲ ਇੰਨੀ ਵੱਧ ਗਈ ਕਿ ਦੇਰ ਰਾਤ ਸੁਖਵਿੰਦਰ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਨਾਲ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ