ਪੁਲਸ ਚੌਕੀ ਸਭਰਾ ਦਾ ਇੰਚਾਰਜ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਕਾਬੂ

Tuesday, Aug 15, 2017 - 04:43 AM (IST)

ਪੁਲਸ ਚੌਕੀ ਸਭਰਾ ਦਾ ਇੰਚਾਰਜ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਕਾਬੂ

ਪੱਟੀ,   (ਸੌਰਭ)-  ਪੁਲਸ ਚੌਕੀ ਸਭਰਾ ਦੇ ਇੰਚਾਰਜ ਥਾਣੇਦਾਰ ਸੰਜੀਵ ਕੁਮਾਰ ਨੇ ਉਸ ਸਮੇਂ ਖਾਕੀ ਨੂੰ ਦਾਗਦਾਰ ਕੀਤਾ ਜਦੋਂ ਸਵੇਰੇ ਅੱਠ ਵਜੇ ਪਿੰਡ ਸਭਰਾ ਦੇ ਲੋਕਾਂ ਨੇ ਥਾਣੇਦਾਰ ਨੂੰ ਸਰਕਾਰੀ ਕੁਆਰਟਰ ਵਿਚ ਇਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਕਾਬੂ ਕਰ ਲਿਆ। ਵੇਖਦਿਆਂ ਹੀ ਵੇਖਦਿਆਂ ਕੁਆਰਟਰ ਦੇ ਬਾਹਰ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ ਅਤੇ ਉਕਤ ਥਾਣੇਦਾਰ ਮਹਿਲਾ ਨੂੰ ਕੁਆਰਟਰ ਵਿਚ ਛੱਡ ਕੇ ਦੌੜਨ ਲੱਗਾ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਕੁਟਾਪਾ ਚਾੜ੍ਹਿਆ ਅਤੇ ਥਾਣੇਦਾਰ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੁਲਸ ਚੌਕੀ ਸਭਰਾ ਅੱਗੇ ਧਰਨਾ ਲਾ ਦਿੱਤਾ। 
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੋਹਨ ਸਿੰਘ ਡੀ. ਐੱਸ. ਪੀ. ਪੱਟੀ, ਪਿਆਰਾ ਸਿੰਘ ਡੀ. ਐੱਸ. ਪੀ. ਅਤੇ ਥਾਣਾ ਸਦਰ ਪੱਟੀ ਦੇ ਇੰਚਾਰਜ ਰਾਜੇਸ਼ ਕੁਮਾਰ ਕੱਕੜ ਮੌਕੇ 'ਤੇ ਪੁੱਜੇ ਅਤੇ ਸਥਿਤੀ ਤਣਾਅਪੂਰਨ ਹੁੰਦੀ ਵੇਖ ਕੇ ਉੱਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ, ਜਿਸ 'ਤੇ ਤਿਲਕ ਰਾਜ ਐੱਸ. ਪੀ. ਹੈੱਡ ਕੁਆਰਟਰ ਨੇ ਭਾਰੀ ਪੁਲਸ ਫੋਰਸ ਮੰਗਵਾ ਕੇ ਸਥਿਤੀ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਉਕਤ ਥਾਣੇਦਾਰ ਵਿਰੁੱਧ ਕਾਰਵਾਈ ਕਰਨ ਲਈ ਬਜ਼ਿੱਦ ਸਨ, ਜਿਸ 'ਤੇ ਐੱਸ. ਪੀ. ਹੈੱਡ ਕੁਆਰਟਰ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਕਤ ਥਾਣੇਦਾਰ ਨੂੰ ਸਸਪੈਂਡ ਕਰ ਕੇ ਦੋਵਾਂ ਉਪਰ ਪਰਚਾ ਦਰਜ ਕੀਤਾ ਜਾ ਰਿਹਾ ਹੈ, ਜਿਸ 'ਤੇ ਧਰਨਾ ਚੁੱਕਿਆ ਗਿਆ।
ਪੁਲਸ ਨੇ ਦੋਵਾਂ ਦੋਸ਼ੀਆਂ ਦਾ ਮੈਡੀਕਲ ਕਰਵਾ ਕੇ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਕਾਬੂ ਕੀਤੀ ਉਕਤ ਮਹਿਲਾ ਵਲਟੋਹਾ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। 


Related News