ਪੁਲਸ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਮਾਰ (ਵੀਡੀਓ)

06/26/2018 12:26:45 PM

ਤਰਨਤਾਰਨ,  (ਮਿਲਾਪ)-  ਬੀਤੇ ਦਿਨੀਂ  ਪੁਲਸ ਨੇ ਨਾਕਾਬੰਦੀ ਦੌਰਾਨ ਦਿਲਬਾਗ ਸਿੰਘ ਨਾਮਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਮਾਰ ਇਸ ਕਰ ਕੇ ਕਰ ਦਿੱਤੀ ਕਿ ਉਸ ਨੇ ਆਪਣਾ ਮੋਟਰਲਾਈਕਲ ਨਾਕੇ ਤੋਂ ਅੱਗੇ ਜਾ ਕੇ ਰੋਕਿਆ ਸੀ। ਪੁਲਸ ਮੁਲਾਜ਼ਮ ਉਸ  ਨੂੰ ਜ਼ਖਮੀ ਹਾਲਤ ’ਚ ਉਥੇ ਛੱਡ ਕੇ ਭੱਜ ਗਏ। ਲੋਕਾਂ ਨੇ  ਜ਼ਖਮੀ ਦਿਲਬਾਗ ਸਿੰਘ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ। 
ਇਸ ਵਾਰਦਾਤ ਬਾਰੇ ਪੀਡ਼ਤ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਕਿਤੇ ਜਾ ਰਿਹਾ ਸੀ।  ਇਸ  ਦੌਰਾਨ  ਨਾਕੇ  ’ਤੇ ਤਾਇਨਾਤ  ਪੁਲਸ  ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੈਂ ਥੋਡ਼੍ਹੀ ਅੱਗੇ  ਜਾ  ਕੇ ਬ੍ਰੇਕ ਮਾਰ  ਦਿੱਤੀ। ਪੁਲਸ ਮੁਲਾਜ਼ਮਾਂ ਨੇ ਮੈਨੂੰ  ਬੇਰਹਿਮੀ ਨਾਲ ਕੁੱਟਣਾ ਸ਼ੂਰੂ ਕਰ ਦਿੱਤਾ। ਪੀਡ਼ਤ ਦੀ ਪਤਨੀ ਨੇ ਪੁਲਸ ਦੇ ਉਚ ਅਧਿਕਾਰੀਆਂ  ਕੋਲੋਂ ਇਨਸਾਫ ਦੀ ਮੰਗ ਕਰਦਿਅਾਂ ਮੁਲਜ਼ਮ ਪੁਲਸ ਵਾਲਿਆਂ ਖਿਲਾਫ ਸਖਤ ਕਾਰਵਾਈ  ਕਰਨ  ਦੀ  ਅਪੀਲ  ਕੀਤੀ ਹੈ। ਓਧਰ ਇਸ ਬਾਰੇ ਜਦੋਂ ਡੀ. ਐੱਸ. ਪੀ. ਸਤਨਾਮ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਪਰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਹੈ। ਅਸੀਂ ਇਸ ਬਾਰੇ ਜਾਂਚ ਕਰ ਰਹੇ ਹਾਂ, ਜਿਸ ਨੇ ਵੀ ਇਹ ਜੁਲਮ ਕੀਤਾ ਉਸ ਖਿਲਾਫ ਵਿਭਾਗੀ ਕਾਰਵਾਈ ਹੋਵੇਗੀ।


Related News