ਅੱਖਾਂ ''ਚ ਮਿਰਚਾਂ ਪਾ ਕੇ ਪੁਲਸ ਕਸਟੱਡੀ ਤੋਂ ਸਾਥੀ ਨੂੰ ਭਜਾਉਣ ਵਾਲਾ ਕਾਬੂ
Tuesday, Mar 06, 2018 - 03:54 AM (IST)
ਅੰਮ੍ਰਿਤਸਰ, (ਅਰੁਣ)- ਪੁਲਸ ਮੁਲਾਜ਼ਮਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਮੁਲਜ਼ਮ ਸਾਥੀ ਨੂੰ ਛੁਡਵਾ ਕੇ ਦੌੜ ਜਾਣ ਵਾਲੇ ਇਕ ਭਗੌੜੇ ਨੂੰ ਪੀ. ਓ. ਸਟਾਫ ਦੀ ਪੁਲਸ ਵੱਲੋਂ ਬੀਤੀ ਸ਼ਾਮ ਕਾਬੂ ਕਰ ਲਿਆ। ਜਾਂਚ ਅਧਿਕਾਰੀ ਏ. ਐੱਸ. ਆਈ. ਹਰੀਸ਼ ਕੁਮਾਰ ਨੇ ਦੱਸਿਆ ਕਿ 30 ਮਈ 2005 ਨੂੰ ਥਾਣਾ ਸਿਵਲ ਲਾਈਨਜ਼ ਵਿਖੇ ਦਰਜ ਮਾਮਲੇ, ਜਿਸ ਵਿਚ ਮੁਲਜ਼ਮ ਬਘੇਲ ਸਿੰਘ, ਸਿਕੰਦਰ ਸਿੰਘ ਅਤੇ ਉਸ ਦੇ ਦੋ ਹੋਰ ਸਾਥੀ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਪਾ ਕੇ ਆਪਣÎੇ ਸਾਥੀ ਗੁਰਪਾਲ ਸਿੰਘ ਪਾਲਾ ਨੂੰ ਛੁਡਵਾ ਕੇ ਲੈ ਗਏ ਸਨ। ਇਨ੍ਹਾਂ ਮੁਲਜ਼ਮਾਂ ਦਾ ਇਕ ਸਾਥੀ ਹਰਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਜਿਸ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਗੁੰਮਟਾਲਾ ਜੇਲ ਅੰਦਰ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਇਕ ਮੋਬਾਇਲ ਫੋਨ ਬਰਾਮਦ ਕੀਤੇ ਜਾਣ ਸਬੰਧੀ ਥਾਣਾ ਕੰਟੋਨਮੈਂਟ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ। 16 ਸਤੰਬਰ 2017 ਨੂੰ ਅਦਾਲਤ ਵੱਲੋਂ ਇਸ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਅੱਜ ਪੀ.ਓ.ਸਟਾਫ ਵੱਲੋਂ ਕਾਬੂ ਕੀਤਾ ਗਿਆ।
