ਨੌਜਵਾਨ ਦੀ ਨਾਜਾਇਜ਼ ਕੁੱਟ-ਮਾਰ ਕਰਨ ਦੇ ਦੋਸ਼ ''ਚ ਥਾਣੇਦਾਰ ਤੇ ਕਾਂਸਟੇਬਲ ਸਸਪੈਂਡ

Monday, May 11, 2020 - 11:39 PM (IST)

ਨੌਜਵਾਨ ਦੀ ਨਾਜਾਇਜ਼ ਕੁੱਟ-ਮਾਰ ਕਰਨ ਦੇ ਦੋਸ਼ ''ਚ ਥਾਣੇਦਾਰ ਤੇ ਕਾਂਸਟੇਬਲ ਸਸਪੈਂਡ

ਜਗਰਾਓਂ, (ਮਾਲਵਾ)— ਇਕ ਨੌਜਵਾਨ ਦੀ ਨਾਜਾਇਜ਼ ਕੁੱਟ-ਮਾਰ ਕਰਨ ਦੇ ਦੋਸ਼ 'ਚ ਏ. ਐੱਸ. ਆਈ. ਅਤੇ ਕਾਂਸਟੇਬਲ ਨੂੰ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਪੁਲਸ ਚੌਕੀ ਬੱਸ ਸਟੈਂਡ 'ਚ ਤਾਇਨਾਤ ਏ. ਐੱਸ. ਆਈ. ਜੀਤ ਸਿੰਘ ਅਤੇ ਕਾਂਸਟੇਬਲ ਬਲਜੀਤ ਸਿੰਘ ਆਪਣੇ ਨਿੱਜੀ ਕੰਮ ਪੁਲ ਦੇ ਹੇਠਾਂ ਗਿਆ ਸੀ। ਇਨ੍ਹਾਂ ਨੂੰ ਲੱਗਿਆ ਕਿ ਕੋਈ ਨੌਜਵਾਨ ਇਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ ਤਾਂ ਇਨ੍ਹਾਂ ਦੇ ਨੌਜਵਾਨ ਨੀਰਜ ਕੁਮਾਰ ਵਾਸੀ ਜਗਰਾਓਂ ਦੀ ਨਾਜਾਇਜ਼ ਕੁੱਟ-ਮਾਰ ਕੀਤੀ । ਪੀੜਤ ਸਿਵਲ ਹਸਪਤਾਲ ਜਗਰਾਓਂ ਇਲਾਜ ਅਧੀਨ ਹੈ। ਬੱਸ ਸਟੈਂਡ ਚੌਕੀ ਦੇ ਇੰਚਾਰਜ ਹੀਰਾ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜੀਤ ਸਿੰਘ ਅਤੇ ਕਾਂਸਟੇਬਲ ਬਲਜੀਤ ਸਿੰਘ ਨੂੰ ਸਸਪੈਂਡ ਕਰਕੇ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ । ਘਟਨਾ ਦੀ ਪੁਸ਼ਟੀ ਕਰਦਿਆਂ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐਸ. ਪੀ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਚੁੱਕਾ ਹੈ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।


author

KamalJeet Singh

Content Editor

Related News