ਸਾਈਕਲ ਟ੍ਰੈਕ ''ਤੇ ਐਕਟਿਵਾ ਚਲਾਉਣ ਤੋਂ ਰੋਕਿਆ ਤਾਂ ਕਾਂਸਟੇਬਲ ਨੂੰ ਮਾਰੀ ਟੱਕਰ

Thursday, Mar 12, 2020 - 01:09 PM (IST)

ਚੰਡੀਗੜ੍ਹ (ਸੁਸ਼ੀਲ) : ਹੋਲੀ ਦੇ ਤਿਉਹਾਰ 'ਤੇ ਲੜਕੀ ਨਾਲ ਬੈਠ ਕੇ ਸਾਈਕਲ ਟ੍ਰੈਕ 'ਤੇ ਐਕਟਿਵਾ 'ਤੇ ਗੇੜੀ ਮਾਰ ਰਹੇ ਨੌਜਵਾਨ ਨੂੰ ਕਾਂਸਟੇਬਲ ਨੇ ਰੁਕਣ ਲਈ ਕਿਹਾ ਤਾਂ ਚਾਲਕ ਨੇ ਸੈਕਟਰ-2/3/10/11 ਦੇ ਚੌਕ 'ਤੇ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ। ਕਾਂਸਟੇਬਲ,  ਐਕਟਿਵਾ ਚਾਲਕ ਅਤੇ ਲੜਕੀ ਸੜਕ 'ਤੇ ਡਿੱਗ ਗਏ। ਕਾਂਸਟੇਬਲ ਕਰਨੈਲ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਕਾਂਸਟੇਬਲ ਕਰਨੈਲ ਸਿੰਘ ਦੀ ਸ਼ਿਕਾਇਤ 'ਤੇ ਐਕਟਿਵਾ ਚਾਲਕ ਮੋਹਾਲੀ ਨਿਵਾਸੀ ਰਾਕੇਸ਼ 'ਤੇ ਡਿਊਟੀ 'ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ।  
ਟ੍ਰੈਫਿਕ ਵਿੰਗ 'ਚ ਤਾਇਨਾਤ ਕਾਂਸਟੇਬਲ ਕਰਨੈਲ ਸਿੰਘ ਨੇ ਦੱਸਿਆ ਕਿ ਹੋਲੀ 'ਤੇ ਉਸ ਦੀ ਡਿਊਟੀ ਸੈਕਟਰ-2/3/10/11 ਦੇ ਚੌਕ 'ਤੇ ਸੀ। ਇਸ ਦੌਰਾਨ ਐਕਟਿਵਾ ਚਾਲਕ ਲੜਕੀ ਉਸਨੂੰ ਖੜ੍ਹਾ ਵੇਖਕੇ ਐਕਟਿਵਾ ਮੋੜਕੇ ਸਾਈਕਲ ਟ੍ਰੈਕ ਤੋਂ ਜਾਣ ਲੱਗੀ। ਲੜਕੀ ਨੇ ਐਕਟਿਵਾ ਨੌਜਵਾਨ ਨੂੰ ਚਲਾਉਣ ਨੂੰ ਦੇ ਦਿੱਤਾ ਅਤੇ ਉਹ ਖੁਦ ਪਿੱਛੇ ਬੈਠ ਗਈ। ਕਾਂਸਟੇਬਲ ਨੇ ਐਕਟਿਵਾ ਨਾਲ ਸੈਕਟਰ-2/3/10/11 ਦੇ ਚੌਕ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਨੂੰ ਹਿਰਾਸਤ 'ਚ ਲਿਆ। ਇਨੇ 'ਚ ਐਕਟਿਵਾ ਚਾਲਕ ਰਾਕੇਸ਼ ਦਾ ਭਰਾ ਆਇਆ ਅਤੇ ਉਸਨੇ ਵੀ ਕਾਂਸਟੇਬਲ ਨਾਲ ਗਾਲ੍ਹੀ ਗਲੌਚ ਕੀਤੀ। ਸੈਕਟਰ-3 ਥਾਣਾ ਪੁਲਸ ਨੇ ਐਕਟਿਵਾ ਚਾਲਕ ਰਾਕੇਸ਼ 'ਤੇ ਕੇਸ ਦਰਜ ਕਰ ਲਿਆ।


Babita

Content Editor

Related News