ਅਚਾਨਕ ਪੁਲਸ ਕਮਿਸ਼ਨਰ ਦਫ਼ਤਰ ਪਹੁੰਚੇ ਡੇਰਾ ਸੰਚਾਲਕ, ਫਿਰ ਉਹ ਹੋਇਆ ਜੋ ਕਿਸੇ ਨਾ ਸੋਚਿਆ ਸੀ
Tuesday, Mar 11, 2025 - 11:06 AM (IST)

ਲੁਧਿਆਣਾ (ਰਾਜ) : ਪੁਲਸ ਕਮਿਸ਼ਨਰ ਆਫਿਸ ਦੇ ਬਾਹਰ ਫਿਰੋਜ਼ਪੁਰ ਰੋਡ ’ਤੇ ਇਕ ਡੇਰਾ ਚਲਾਉਣ ਵਾਲੇ ਬਾਬੇ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਨੇ ਰੋਡ ’ਤੇ ਗੱਡੀ ਲਗਾ ਕੇ ਪੁਲਸ ਖ਼ਿਲਾਫ ਧਰਨਾ ਲਗਾ ਦਿੱਤਾ। ਬਾਬਾ ਭੁਪਿੰਦਰ ਸਿੰਘ ਦਾ ਦੋਸ਼ ਸੀ ਕਿ ਉਨ੍ਹਾਂ ਦੇ ਸੋਸ਼ਲ ਸਾਈਟਸ ’ਤੇ ਕੁਝ ਅਣਪਛਾਤੇ ਲੋਕ ਨਿਊਡ ਵੀਡੀਓ ਅਤੇ ਤਸਵੀਰਾਂ ਭੇਜ ਰਹੇ ਹਨ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸੀ. ਪੀ. ਨੂੰ ਦਿੱਤੀ ਸੀ ਪਰ ਕਈ ਮਹੀਨਿਆਂ ਤੋਂ ਲਗਾਤਾਰ ਗੇੜੇ ਕੱਢਣ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਮੌਕੇ ’ਤੇ ਪੁੱਜੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਉਨ੍ਹਾਂ ਨੂੰ ਜਲਦ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ ਅਤੇ ਗੱਡੀ ਇਕ ਪਾਸੇ ਕਰਵਾਈ।
ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਨੂੰ ਲੈ ਕੇ ਜਾਰੀ ਕੀਤਾ ਅਲਰਟ, ਇਸ ਖ਼ਤਰਨਾਕ ਬਿਮਾਰੀ ਦੀ ਹੋਈ ਐਂਟਰੀ
ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਬੰਦਗੀ ਦਾ ਘਰ ਲੱਖਦਾਤਾ ਪੀਰ ਦਰਬਾਰ ਦੇ ਸੇਵਾਦਾਰ ਹਨ। 2020 ਤੋਂ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਮੈਸੇਂਜਰ ਅਤੇ ਸੋਸ਼ਲ ਸਾਈਟਸ ’ਤੇ ਲਗਾਤਾਰ ਨਿਊਡ ਤਸਵੀਰਾਂ-ਵੀਡੀਓ ਪਾ ਰਿਹਾ ਹੈ। ਉਸ ਨੇ ਮੈਸੇਜ ਜ਼ਰੀਏ ਉਸ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸ ਲਈ ਉਸ ਨੇ ਸੀ. ਪੀ. ਕੋਲ ਪੇਸ਼ ਹੋ ਕੇ ਇਸ ਦੀ ਸ਼ਿਕਾਇਤ ਦਿੱਤੀ ਸੀ।
ਇਹ ਵੀ ਪੜ੍ਹੋ : ਕੁਝ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਟਿੱਪਰ ਨੇ ਲਈ ਜਾਨ, ਉਜੜ ਗਿਆ ਹੱਸਦਾ ਵੱਸਦਾ ਘਰ
ਉਕਤ ਸ਼ਿਕਾਇਤ ਦੀ ਜਾਂਚ ਸਾਈਬਰ ਸੈੱਲ ਨੂੰ ਮਾਰਕ ਕੀਤੀ ਗਈ, ਜਿਥੇ ਉਸ ਨੇ ਕਈ ਗੇੜੇ ਕੱਢੇ ਪਰ ਅੱਜ ਤੱਕ ਉਸ ਦੀ ਸੁਣਵਾਈ ਨਹੀਂ ਹੋਈ। ਹਰ ਵਾਰ ਪੁਲਸ ਉਨ੍ਹਾਂ ਨੂੰ ਗੱਲਾਂ ’ਚ ਉਲਝਾ ਕੇ ਵਾਪਸ ਭੇਜ ਦਿੰਦੀ ਹੈ, ਜਦਕਿ ਉਸ ਦਾ ਅਕਸ ਖਰਾਬ ਕਰਨ ਲਈ ਸ਼ਰਾਰਤੀ ਲੋਕ ਲਗਾਤਾਰ ਯਤਨ ਕਰ ਰਹੇ ਹਨ। ਇਸ ਲਈ ਅੱਜ ਉਹ ਸੀ. ਪੀ. ਦਫਤਰ ਆਇਆ ਸੀ। ਸੁਣਵਾਈ ਨਾ ਹੋਣ ਦੇ ਰੋਸ ਵਜੋਂ ਉਹ ਨੇ ਪ੍ਰੇਸ਼ਾਨ ਹੋ ਕੇ ’ਚ ਸੜਕ 'ਤੇ ਕਾਰ ਅਤੇ ਚਾਦਰ ਵਿਛਾ ਕੇ ਧਰਨਾ ਦੇ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕ ਵੱਡੀ ਮੁਸੀਬਤ 'ਚ, ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਪਿਆ ਵੱਡਾ ਪੰਗਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e