ਪੰਜਾਬ ''ਚ ਤੜਕੇ ਸਵੇਰੇ ਪਿਆ ਗਾਹ! ਛੱਤਾਂ ''ਤੇ ਚੜ੍ਹ ਗਈ ਪੁਲਸ, ਕੋਠੇ ਟੱਪ-ਟੱਪ ਭੱਜੇ ਮੁੰਡੇ

Sunday, Feb 02, 2025 - 03:12 PM (IST)

ਪੰਜਾਬ ''ਚ ਤੜਕੇ ਸਵੇਰੇ ਪਿਆ ਗਾਹ! ਛੱਤਾਂ ''ਤੇ ਚੜ੍ਹ ਗਈ ਪੁਲਸ, ਕੋਠੇ ਟੱਪ-ਟੱਪ ਭੱਜੇ ਮੁੰਡੇ

ਖੰਨਾ (ਵਿਪਨ) : ਖੰਨਾ 'ਚ ਬਸੰਤ ਪੰਚਮੀ 'ਤੇ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਪੁਲਸ ਨੇ ਸਵੇਰੇ ਤੜਕੇ ਤੋਂ ਹੀ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਸ਼ਹਿਰ ਅਤੇ ਪਿੰਡਾਂ 'ਚ ਘਰਾਂ ਦੀਆਂ ਛੱਤਾਂ 'ਤੇ ਛਾਪੇਮਾਰੀ ਕੀਤੀ। ਇਸ ਸਮੇਂ ਦੌਰਾਨ ਜਿਹੜੇ ਲੋਕ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗ ਉਡਾ ਰਹੇ ਸਨ, ਉਨ੍ਹਾਂ ਨੂੰ ਭਾਜੜਾਂ ਪੈ ਗਈਆਂ। ਜਿਹੜੇ ਲੋਕ ਉੱਚੀ ਆਵਾਜ਼ 'ਚ ਸਪੀਕਰ ਵਜਾ ਰਹੇ ਸਨ, ਉਨ੍ਹਾਂ ਨੂੰ ਸਪੀਕਰ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਪੁਲਸ ਦੀ ਛਾਪੇਮਾਰੀ ਦੌਰਾਨ ਬਹੁਤ ਸਾਰੇ ਨੌਜਵਾਨ ਆਪਣੀਆਂ ਪਤੰਗਾਂ ਅਤੇ ਚਾਈਨਾ ਡੋਰ ਛੱਤਾਂ 'ਤੇ ਛੱਡ ਕੋਠੇ ਟੱਪਦੇ ਹੋਏ ਭੱਜ ਗਏ। ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਕੋਈ ਫੜ੍ਹਿਆ ਗਿਆ ਤਾਂ ਉਹ ਸਿੱਧਾ ਜੇਲ੍ਹ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਬੁਰੀ ਖ਼ਬਰ! ਖ਼ਪਤਕਾਰਾਂ ਨੂੰ ਲੱਗਾ ਵੱਡਾ ਝਟਕਾ 

ਐੱਸ. ਐੱਸ. ਪੀ. ਅਸ਼ਵਨੀ ਗੋਟਿਆਲ ਨੇ ਬਸੰਤ ਪੰਚਮੀ ਸਬੰਧੀ ਪਹਿਲਾਂ ਹੀ ਵਿਸ਼ੇਸ਼ ਟੀਮਾਂ ਬਣਾਈਆਂ ਹੋਈਆਂ ਸਨ। ਖੰਨਾ 'ਚ ਡੀ. ਐੱਸ. ਪੀ. ਅੰਮ੍ਰਿਤਪਾਲ ਸਿੰਘ ਭਾਟੀ, ਸਮਰਾਲਾ 'ਚ ਡੀ. ਐੱਸ. ਪੀ. ਤਰਲੋਚਨ ਸਿੰਘ ਅਤੇ ਪਾਇਲ 'ਚ ਡੀ. ਐੱਸ. ਪੀ. ਦੀਪਕ ਰਾਏ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ। ਸਦਰ ਥਾਣੇ ਦੇ ਐੱਸ. ਐੱਚ. ਓ. ਸੁਖਵਿੰਦਰਪਾਲ ਸਿੰਘ, ਸਿਟੀ ਥਾਣਾ-1 ਦੇ ਐੱਸ. ਐੱਚ. ਓ. ਤਰਵਿੰਦਰ ਬੇਦੀ ਅਤੇ ਸਿਟੀ ਥਾਣਾ 2 ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਆਪਣੇ-ਆਪਣੇ ਇਲਾਕਿਆਂ 'ਚ ਛਾਪੇਮਾਰੀ ਕੀਤੀ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗ ਨਾ ਉਡਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...

ਐੱਸ. ਐੱਚ. ਓ. ਸੁਖਵਿੰਦਰਪਾਲ ਸਿੰਘ ਨੇ ਆਪਣੀ ਟੀਮ ਨਾਲ ਲਿਬੜਾ ਪਿੰਡ ਵਿਖੇ ਛਾਪਾ ਮਾਰਿਆ। ਘਰਾਂ ਦੀਆਂ ਛੱਤਾਂ 'ਤੇ ਚੈਕਿੰਗ ਕੀਤੀ ਗਈ ਅਤੇ ਡੋਰ ਵੀ ਜਾਂਚੀ ਗਈ। ਖੰਨਾ 'ਚ ਬਸੰਤ ਪੰਚਮੀ ਤੋਂ 24 ਘੰਟੇ ਪਹਿਲਾਂ ਸਦਰ ਥਾਣਾ ਦੀ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਇਸ ਦੌਰਾਨ 4 ਸਪਲਾਇਰ ਕਾਬੂ ਕੀਤੇ ਗਏ ਸੀ, ਜਿਨ੍ਹਾਂ ਕੋਲੋਂ ਚਾਈਨਾ ਡੋਰ ਦੇ 448 ਗੱਟੂ ਬਰਾਮਦ ਕੀਤੇ ਗਏ ਸੀ। ਇਹ ਸਪਲਾਇਰ ਲੁਧਿਆਣਾ ਤੋਂ ਈ-ਰਿਕਸ਼ਾ 'ਚ ਤਿਰਪਾਲ ਪਾ ਕੇ ਡੋਰ ਲਿਆ ਰਹੇ ਸੀ। ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਵੀ ਪੁਲਸ ਦੀ ਮੁਹਿੰਮ ਦੀ ਸ਼ਲਾਘਾ ਕੀਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News