ਪੁਲਸ ਵੱਲੋਂ ਜਨਤਕ ਥਾਵਾਂ ''ਤੇ ਡਾਗ ਸਕਾਡ ਨਾਲ ਚੈਕਿੰਗ
Saturday, Jan 23, 2021 - 07:10 PM (IST)

ਗੜਸ਼ੰਕਰ,(ਸ਼ੋਰੀ)- ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਗੜਸ਼ੰਕਰ ਪੁਲਸ ਵੱਲੋਂ ਇੱਥੋਂ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ ਭਾੜ ਵਾਲੀਆਂ ਥਾਵਾਂ ਅਤੇ ਆਸਪਾਸ ਦੇ ਇਲਾਕੇ 'ਚ ਡੌਗ ਸਕਾਡ ਦੀ ਵਿਸੇਸ ਟੀਮ ਨਾਲ ਚੈਕਿੰਗ ਕੀਤੀ।
ਐਸ. ਐਚ. ਓ. ਗੜਸ਼ੰਕਰ ਇਕਬਾਲ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਇਸ ਚੈਕਿੰਗ ਦੌਰਾਨ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਗਣਤੰਤਰ ਦਿਵਸ 'ਤੇ ਹੋਣ ਵਾਲੇ ਸਮਾਗਮ ਵਾਲੀ ਥਾਂ ਦੇ ਆਸ ਪਾਸ ਚੈਕਿੰਗ ਕੀਤੀ।