ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਨੇ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਕੀਤੀ ਚੈਕਿੰਗ

Wednesday, Jan 24, 2024 - 03:48 PM (IST)

ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਨੇ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਕੀਤੀ ਚੈਕਿੰਗ

ਤਪਾ ਮੰਡੀ (ਸ਼ਾਮ, ਗਰਗ) : ਗਣਤੰਤਰ ਦਿਹਾੜੇ ਨੂੰ ਮੱਦੇਨਜ਼ਰ ਰੱਖਦਿਆਂ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਹਾਈਟੈਕ ਨਾਕੇ ’ਤੇ ਪੁਲਸ ਨੇ ਆਉਣ-ਜਾਣ ਵਾਲੇ ਵ੍ਹੀਕਲ ਚਾਲਕਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਹਾਈਵੇ ਟੈੱਕ ਨਾਕੇ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ’ਤੇ ਇਹ ਮੁਹਿੰਮ ਇਸ ਲਈ ਚਲਾਈ ਗਈ ਹੈ ਕਿ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਹਾੜੇ ਦੇ ਸਮਾਰੋਹ ਸਬੰਧੀ ਕੋਈ ਸ਼ੱਕੀ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਨਾਜਾਇਜ਼ ਹਥਿਆਰ ਤਾਂ ਨਹੀਂ ਲੈ ਜਾ ਰਿਹਾ।

ਇਸ ਲਈ ਕਾਰ ਦੇ ਦਸਤਾਵੇਜ਼ ਅਤੇ ਡਿੱਗੀਆਂ ਖੁੱਲ੍ਹਵਾ ਕੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਸਹਾਇਕ ਥਾਣੇਦਾਰ ਸ਼ੇਰ ਸਿੰਘ, ਸਹਾਇਕ ਥਾਣੇਦਾਰ ਕਰਮ ਸਿੰਘ ਅਤੇ ਕਾਂਸਟੇਬਲ ਪ੍ਰਦੀਪ ਸਿੰਘ ਵੀ ਹਾਜ਼ਰ ਸਨ।
 


author

Babita

Content Editor

Related News