ਕਤਲ ਦਾ ਮਾਮਲਾ ਸੁਲਝਾਉਣ ਲਈ 'CBI ਅਧਿਕਾਰੀਆਂ' ਨੇ ਮੰਗੇ ਲੱਖਾਂ ਰੁਪਏ, ਜਦੋਂ ਅਸਲੀਅਤ ਪਤਾ ਲੱਗੀ ਤਾਂ...

05/31/2023 9:44:25 PM

ਲੁਧਿਆਣਾ (ਬਿਊਰੋ) : ਲੁਧਿਆਣਾ ਪੁਲਸ ਨੇ ਇਕ ਫਰਜ਼ੀ ਸੀਬੀਆਈ ਅਧਿਕਾਰੀ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜਾਅਲੀ ਵਾਰੰਟ ਲੈ ਕੇ ਬਲੈਕਮੇਲ ਕਰਨ ਲਈ ਸ਼ਿਮਲਾਪੁਰੀ ਇਲਾਕੇ 'ਚ ਬਹਾਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਪਹੁੰਚੇ ਸਨ। ਬਹਾਦਰ ਸਿੰਘ ਦੇ ਘਰ ਦੀ ਦੇਖ-ਰੇਖ ਕਰ ਰਹੇ ਗੁਆਂਢੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਪੀੜਤ ਨੂੰ ਬਲੈਕਮੇਲ ਕਰ ਰਿਹਾ ਸੀ। ਬਹਾਦਰ ਸਿੰਘ ਪਿਛਲੇ ਹਫ਼ਤੇ ਹੀ ਸ਼ਹਿਰ ਛੱਡ ਕੇ ਵਿਦੇਸ਼ ਗਿਆ ਹੈ।

ਇਹ ਵੀ ਪੜ੍ਹੋ : ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ 'ਚ ਛੁੱਟੀਆਂ ਸਬੰਧੀ ਲਿਆ ਇਹ ਫ਼ੈਸਲਾ

ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਸਰਕਾਰੀ ਪੋਸਟ 'ਤੇ ਤਾਇਨਾਤ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਵੀ ਇਹ ਲੋਕ ਜਾਅਲੀ ਸੀਬੀਆਈ ਕਾਰਡ ਲੈ ਕੇ ਉਸ ਦੇ ਘਰ ਪਹੁੰਚੇ। ਮੁਲਜ਼ਮਾਂ ਨੇ ਕਿਹਾ ਕਿ ਬਹਾਦਰ ਸਿੰਘ ਖ਼ਿਲਾਫ਼ 302 ਕਤਲ ਦਾ ਕੇਸ ਦਰਜ ਹੈ, ਜੇਕਰ ਤੁਸੀਂ ਮਾਮਲਾ ਸੁਲਝਾਉਣਾ ਚਾਹੁੰਦੇ ਹੋ ਤਾਂ 3 ਲੱਖ ਰੁਪਏ ਦਿਓ। ਲੋਕਾਂ ਨੇ ਤੁਰੰਤ ਔਰਤ ਤੇ ਮਰਦ ਨੂੰ ਫੜ ਕੇ ਰੌਲਾ ਪਾ ਦਿੱਤਾ। ਥਾਣਾ ਡਾਬਾ ਦੀ ਪੁਲਸ ਵੀ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਮੁਲਜ਼ਮਾਂ ਦੀ ਪਛਾਣ ਗੋਪਾਲ ਤੇ ਕਾਂਤਾ ਦੇਵੀ ਵਜੋਂ ਹੋਈ ਹੈ।

PunjabKesari

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਹੋਈ ਮੌਤ, 'ਚਿੱਟਾ' ਵੇਚਣ ਵਾਲੇ 5 ਤਸਕਰਾਂ ਖਿਲਾਫ਼ ਮੁਕੱਦਮਾ ਦਰਜ

ਰਾਜਸਥਾਨ ਤੋਂ ਚੱਲ ਰਿਹਾ ਗੈਂਗ

ਮੁਲਜ਼ਮ ਗੋਪਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਰਾਣਾ ਨਾਂ ਦੇ ਵਿਅਕਤੀ ਨੇ ਲੁਧਿਆਣਾ ਜਾ ਕੇ ਬਹਾਦਰ ਸਿੰਘ ਨਾਲ ਫੋਨ ’ਤੇ ਗੱਲ ਕਰਨ ਲਈ ਕਿਹਾ ਸੀ। ਗੋਪਾਲ ਅਨੁਸਾਰ ਉਸ ਨੂੰ ਅਤੇ ਕਾਂਤਾ ਦੇਵੀ ਨੂੰ ਸਿਰਫ਼ ਪਛਾਣ-ਪੱਤਰ ਦੇ ਕੇ ਲੁਧਿਆਣਾ ਭੇਜਿਆ ਗਿਆ ਹੈ। ਉਨ੍ਹਾਂ ਨੂੰ ਅਸਲ ਮਾਮਲੇ ਬਾਰੇ ਕੁਝ ਨਹੀਂ ਪਤਾ। ਦੱਸ ਦੇਈਏ ਕਿ ਇਸ ਗਿਰੋਹ ਨੂੰ ਰਾਜਸਥਾਨ ਤੋਂ ਚਲਾਇਆ ਜਾ ਰਿਹਾ ਹੈ। ਇਹ ਲੁਟੇਰੇ ਲੋਕਾਂ ਨੂੰ ਜਾਅਲੀ ਵਾਰੰਟ ਆਦਿ ਦਿਖਾ ਕੇ ਆਪਣਾ ਸ਼ਿਕਾਰ ਬਣਾ ਰਹੇ ਹਨ। ਪੁਲਸ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਬਹਾਦਰ ਸਿੰਘ ਦੇ ਸੰਪਰਕ ਵਿੱਚ ਕਿਵੇਂ ਆਏ ਤੇ ਹੁਣ ਤੱਕ ਮਹਾਨਗਰ 'ਚ ਕਿੰਨੇ ਲੋਕਾਂ ਨੂੰ ਸ਼ਿਕਾਰ ਹੋ ਚੁੱਕੇ ਹਨ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News