ਪਹਿਲਾਂ ਸ਼ਿਕਾਇਤਕਰਤਾਵਾਂ ਨੂੰ ਨੰਗਾ ਕਰਕੇ ਕੁੱਟਿਆ, ਹੁਣ ਮਿਲ ਰਹੀਆਂ ਧਮਕੀਆਂ

Monday, Aug 21, 2017 - 07:51 AM (IST)

ਪਹਿਲਾਂ ਸ਼ਿਕਾਇਤਕਰਤਾਵਾਂ ਨੂੰ ਨੰਗਾ ਕਰਕੇ ਕੁੱਟਿਆ, ਹੁਣ ਮਿਲ ਰਹੀਆਂ ਧਮਕੀਆਂ

ਮੋਹਾਲੀ (ਵਿਨੋਦ) - ਪੰਜਾਬ ਪੁਲਸ ਦੇ ਵਾਇਰਲੈੱਸ ਵਿੰਗ 'ਚ ਫਰਜ਼ੀ ਭਰਤੀ ਮਾਮਲੇ 'ਚ ਪੁਲਸ ਦੀ ਕਿਰਕਰੀ ਹੋਣ ਦੇ ਬਾਅਦ ਹੁਣ ਸ਼ਿਕਾਇਤਕਰਤਾਵਾਂ ਨੂੰ ਹੀ ਧਮਕਾਇਆ ਜਾ ਰਿਹਾ ਹੈ। ਦੋਸ਼ ਮੁਤਾਬਿਕ ਜਿਹੜੇ 6 ਨੌਜਵਾਨ ਇਸ ਫਰਜ਼ੀ ਭਰਤੀ ਦਾ ਸ਼ਿਕਾਰ ਹੋਏ, ਉਨ੍ਹਾਂ 'ਚੋਂ ਇਕ ਨੂੰ ਪੰਜਾਬ ਪੁਲਸ ਦੇ ਸੀਨੀਅਰ ਅਫਸਰ ਦੇ ਡਰਾਈਵਰ ਵਲੋਂ ਧਮਕਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਅੱਛਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਜਦੋਂ ਉਹ ਬਿਆਨ ਦਰਜ ਕਰਵਾਉਣ ਦੇ ਬਾਅਦ ਬਾਹਰ ਆਇਆ ਤਾਂ ਪੁਲਸ ਦੇ ਸੀਨੀਅਰ ਅਫਸਰ ਦੇ ਡਰਾਈਵਰ ਨੇ ਉਸਨੂੰ ਧਮਕਾਉਂਦੇ ਹੋਏ ਕਿਹਾ ਕਿ ਉਹ ਜੋ ਵੀ ਕਰ ਰਿਹਾ ਹੈ, ਉਸਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ। ਉਥੇ ਹੀ ਇੰਡਸਟ੍ਰੀਅਲ ਏਰੀਆ ਫੇਜ਼-9 ਸਥਿਤ ਜਦੋਂ ਡੀ. ਜੀ. ਪੀ. ਦਫਤਰ ਦੇ ਵਾਇਰਲੈੱਸ ਐਂਡ ਕਮਿਊਨੀਕੇਸ਼ਨ ਵਿੰਗ 'ਚ ਜੋ ਇੰਸਪੈਕਟਰ ਰੋਜ਼ਾਨਾ ਵੈਰੀਫਿਕੇਸ਼ਨ ਕਰਦੇ ਸਨ, ਉਨ੍ਹਾਂ 6 ਇੰਸਪੈਕਟਰਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ 'ਚ ਗੁਰਦੀਪ ਸਿੰਘ, ਗਗਨ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਪਾਲ ਸੋਢੀ ਤੇ ਸੁਖਵੀਰ ਸਿੰਘ ਸ਼ਾਮਲ ਹਨ।


Related News