IPL ਮੈਚਾਂ ''ਤੇ ਸੱਟਾ ਲਗਾਉਣ ਵਾਲੇ ਨੂੰ ਪੁਲਸ ਨੇ ਕੀਤਾ ਕਾਬੂ, ਮੌਕੇ ਤੋਂ ਭੱਜ ਗਏ 2 ਮੁਲਜ਼ਮ

Thursday, May 23, 2024 - 01:45 PM (IST)

IPL ਮੈਚਾਂ ''ਤੇ ਸੱਟਾ ਲਗਾਉਣ ਵਾਲੇ ਨੂੰ ਪੁਲਸ ਨੇ ਕੀਤਾ ਕਾਬੂ, ਮੌਕੇ ਤੋਂ ਭੱਜ ਗਏ 2 ਮੁਲਜ਼ਮ

ਲੁਧਿਆਣਾ (ਰਾਜ): IPL ਮੈਚਾਂ 'ਤੇ ਸੱਟਾ ਲਗਾਉਣ ਵਾਲੇ ਇਕ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਕਾਬੂ ਕੀਤਾ ਹੈ। ਫੜਿਆ ਗਿਆ ਮੁਲਜ਼ਮ ਦੀਪਕ ਕੁਮਾਰ ਹੈ ਜਦਕਿ ਉਸ ਦੇ ਫ਼ਰਾਰ ਸਾਥੀ ਸਾਗਰ ਅਤੇ ਰਾਹੁਲ ਹਨ। ਮੁਲਜ਼ਮ ਕੋਲੋਂ ਮੋਬਾਈਲ ਅਤੇ 2 ਹਜ਼ਾਰ ਰੁਪਏ ਨਕਦੀ ਬਰਾਮਦ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਦੁਕਾਨ ਤੋਂ ਬਰਫ਼ ਲੈਣ ਆਈ ਮਾਸੂਮ ਬੱਚੀ ਨਾਲ ਦੁਕਾਨਦਾਰ ਨੇ ਕੀਤੀ ਹੈਵਾਨੀਅਤ

ASI ਭੂਪਿੰਦਰ ਸਿੰਘ ਮੁਤਾਬਕ ਉਹ ਪੁਲਸ ਪਾਰਟੀ ਦੇ ਨਾਲ ਦਰੇਕੀ ਇਲਾਕੇ ਵਿਚ ਗਸ਼ਤ 'ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਆਈ.ਪੀ.ਐੱਲ. ਵਿਚ ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਂਦੇ ਹਨ। ਜੋ ਜਾਅਲੀ ਨਾਂ ਅਤੇ ਅਡਰੈੱਸ 'ਤੇ ਮੋਬਾਈਲ ਸਿਮ ਲੈ ਕੇ ਸੱਟਾ ਲਗਾਉਂਦੇ ਹਨ। ਮੁਲਜ਼ਮ ਇਹ ਕੰਮ ਟਿਕਾਣਾ ਬਦਲ-ਬਦਲ ਕੇ ਕਰਦੇ ਹਨ। ਪੁਲਸ ਨੇ ਰੇਡ ਕਰ ਕੇ ਦੀਪਕ ਨੂੰ ਮੌਕੇ ਤੋਂ ਫੜ ਲਿਆ, ਜਦਕਿ 2 ਹੋਰ ਮੁਲਜ਼ਮ ਫ਼ਰਾਰ ਹੋ ਗਏ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News