ਪਤਨੀ ਦੇ ਕਤਲ ਦੇ ਦੋਸ਼ ''ਚ ਗ੍ਰਿਫਤਾਰ ਪਤੀ ਪੁਲਸ ਰਿਮਾਂਡ ''ਤੇ
Thursday, Aug 24, 2017 - 02:46 AM (IST)
ਰਾਹੋਂ, (ਪ੍ਰਭਾਕਰ)- ਦੋ ਦਿਨ ਪਹਿਲਾਂ ਮੁਹੱਲਾ ਦੀਵਾਨੀਆਂ ਰਾਹੋਂ ਵਿਖੇ ਰਹਿਣ ਵਾਲੀ ਸ਼ਾਲੂ ਪੁੱਤਰੀ ਮਨਜੀਤ ਸਿੰਘ ਦਾ ਕਤਲ ਕਰਨ ਦੇ ਦੋਸ਼ 'ਚ ਉਸ ਦੇ ਪਤੀ ਰਾਜ ਕੁਮਾਰ ਉਰਫ ਰਾਜੂ ਪੁੱਤਰ ਗਿਆਨ ਚੰਦ ਨੂੰ ਗ੍ਰਿਫਤਾਰ ਕੀਤਾ ਗਿਆ। ਅੱਜ ਰਾਜੂ ਨੂੰ ਨਵਾਂਸ਼ਹਿਰ ਦੀ ਅਦਾਲਤ 'ਚ ਏ. ਐੱਸ. ਆਈ. ਕੇਵਲ ਕ੍ਰਿਸ਼ਨ ਵੱਲੋਂ ਪੇਸ਼ ਕੀਤਾ ਗਿਆ, ਜਿਥੇ ਜੱਜ ਗੋਇਲ ਨੇ ਰਾਜ ਕੁਮਾਰ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
