ਖੁਦ ਨੂੰ CBI ਦਾ ਡਾਇਰੈਕਟਰ ਦੱਸ ਸਿਆਸੀ ਗਲਿਆਰਿਆਂ 'ਚ ਜਮਾਉਂਦਾ ਸੀ ਧੌਂਸ, ਪੁਲਸ ਨੇ ਕੀਤਾ ਕਾਬੂ

Thursday, Dec 22, 2022 - 09:39 PM (IST)

ਖੁਦ ਨੂੰ CBI ਦਾ ਡਾਇਰੈਕਟਰ ਦੱਸ ਸਿਆਸੀ ਗਲਿਆਰਿਆਂ 'ਚ ਜਮਾਉਂਦਾ ਸੀ ਧੌਂਸ, ਪੁਲਸ ਨੇ ਕੀਤਾ ਕਾਬੂ

ਲੁਧਿਆਣਾ (ਡੇਵਿਨ) : ਥਾਣਾ ਜਮਾਲਪੁਰ ਪੁਲਸ ਨੇ ਇਕ ਇਸ ਤਰ੍ਹਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਖੁਦ ਨੂੰ ਨੋਰਥ ਇੰਡੀਆ ਦਾ ਸੀ.ਬੀ.ਆਈ ਡਾਇਰੈਕਟਰ ਦੱਸ ਕੇ ਸਿਆਸੀ ਗਲਿਆਰਿਆਂ ਅਤੇ ਪੁਲਸ ਅਫ਼ਸਰਾਂ ’ਚ ਆਪਣੀ ਧੌਂਸ ਜਮਾਉਂਦਾ ਸੀ। ਜਿਸ ਨੂੰ ਪੁਲਸ ਨੇ ਰੇਡ ਕਰਕੇ ਕਾਬੂ ਕੀਤਾ ਹੈ। ਏ.ਐੱਸ.ਆਈ ਗੁਰਚਰਨ ਸਿੰਘ ਅਨੁਸਾਰ ਗਸ਼ਤ ਦੇ ਸਬੰਧ ਵਿਚ ਨੇੜੇ ਸ਼ਰਾਬ ਦਾ ਠੇਕਾ ਜਮਾਲਪੁਰ ਚੌਕ ਮੌਜੂਦ ਸਨ ਤਾਂ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਆਪਣੇ ਆਪ ਨੂੰ ਸੀ.ਬੀ.ਆਈ ਦਾ ਡਾਇਰੈਕਟਰ ਦੱਸ ਕੇ ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਥਰੈਟ ਕਰਦਾ ਹੈ ਜਿਵੇਂ ਉਗਰਾਹੀ ਕਰਦਾ ਹੋਵੇ। ਜਿਸ ’ਤੇ ਪੁਲਸ ਨੇ ਰੇਡ ਕਰਕੇ ਮੁਲਜ਼ਮ ਕਾਬੂ ਕੀਤਾ।

ਇਹ ਵੀ ਪੜ੍ਹੇੋ : ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਹਿਜ਼ਬੁਲ ਦੇ 5 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

ਮੁਲਜ਼ਮ ਦੀ ਪਛਾਣ ਰੁਪਿੰਦਰ ਕੁਮਾਰ ਪੁੱਤਰ ਬਲਦੇਵ ਸਿੰਘ ਮਕਾਨ ਨੰ. 14, ਗਲੀ ਨੰ.5-1/2 ਇੰਦਰਾ ਕਲੋਨੀ ਜੋਧੇਵਾਲ ਦੇ ਰੂਪ ਵਿਚ ਹੋਈ ਹੈ। ਪੁਲਸ ਉਪਰੋਕਤ ਮੁਲਜ਼ਮ ਖਿਲਾਫ਼ ਧਾਰਾ 170/171/420 ਆਈ.ਪੀ.ਸੀ ਅਧੀਨ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਬਾਕੀ ਹੋਰ ਖੂਫੀਆ ਜਾਣਕਾਰੀ ਪੁਲਸ ਦੇ ਉਚ ਅਧਿਕਾਰੀਆਂ ਵਲੋਂ ਦਿੱਤੀ ਜਾਵੇਗੀ। ਫਿਲਹਾਲ ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ।


author

Mandeep Singh

Content Editor

Related News