ਲੁਧਿਆਣਾ ’ਚ ਅੱਧੀ ਰਾਤ ਨੂੰ ਪੁਲ ’ਤੇ ਵੀਡੀਓ ਬਣਾ ਰਹੇ ਮੁੰਡੇ-ਕੁੜੀ, ਪੁਲਸ ਨੇ ਦੋਵੇਂ ਪਾਸਿਓਂ ਪਾ ਲਿਆ ਘੇਰਾ
Sunday, Nov 19, 2023 - 06:57 PM (IST)
ਲੁਧਿਆਣਾ (ਤਰੁਣ) : ਲੁਧਿਆਣਾ ਵਿਚ ਦੇਰ ਰਾਤ ਪੁਲ ’ਤੇ ਜਾਨ ਖ਼ਤਰੇ ਵਿਚ ਪਾ ਕੇ ਵੀਡੀਓ ਬਣਾਉਣ ਵਾਲੇ ਇਨਫਲੂਐਂਸਰਸ ’ਤੇ ਪੁਲਸ ਨੇ ਰੇਡ ਕਰ ਦਿੱਤੀ। ਥਾਣਾ ਕੋਤਵਾਲੀ ਦੀ ਪੁਲਸ ਨੇ ਜਗਰਾਓਂ ਪੁਲ ਤੋਂ ਸਲੇਮ ਟਾਬਰੀ ਵੱਲ ਜਾਂਦੇ ਐਲੀਵੇਟਿਡ ਪੁਲ ’ਤੇ ਘੰਟਾਘਰ ਸਾਹਮਣੇ ਵੀਡੀਓ ਬਣਾਉਂਦੇ 3 ਨੌਜਵਾਨਾਂ ਅਤੇ ਇਕ ਲੜਕੀ ਨੂੰ ਦਬੋਚ ਲਿਆ। ਲੜਕੀ ਦਾ ਪਿਤਾ ਵੀ ਨਾਲ ਸੀ। ਪੁਲਸ ਦੀ ਕਾਰਵਾਈ ਤੋਂ ਬਾਅਦ ਲੁੜਕੀ ਦੇ ਪਿਤਾ ਨੇ ਪੁਲਸ ਤੋਂ ਮੁਆਫ਼ੀ ਮੰਗ ਲਈ। ਇਸ ’ਤੇ ਪੁਲਸ ਨੇ ਲੜਕੀ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਦੱਸਣਯੋਗ ਹੈ ਕਿ ਇਸ ਪੁਲ ’ਤੇ ਰੋਜ਼ਾਨਾ ਲਗਭਗ 50 ਤੋਂ 70 ਇਨਫਲੂਐਂਸਰਸ ਜਾਨ ਖ਼ਤਰੇ ਵਿਚ ਪਾ ਕੇ ਵੀਡੀਓ ਬਣਾਉਂਦੇ ਹਨ।
ਇਹ ਵੀ ਪੜ੍ਹੋ : ਮੁੰਡੇ-ਕੁੜੀ ਵਲੋਂ ਸਕੂਲ ਵਿਚ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਮੋੜ
ਦਰਅਸਲ ਪੁਲਸ ਨੂੰ ਕਿਸੇ ਨੇ ਸੂਚਿਤ ਕੀਤਾ ਸੀ ਕਿ ਕੁਝ ਲੋਕ ਜਾਨ ਖ਼ਤਰੇ ਵਿਚ ਪਾ ਕੇ ਘੰਟਾ ਘਰ ਦੇ ਸਾਹਮਣੇ ਬਣੇ ਪੁਲ ’ਤੇ ਵੀਡੀਓਗ੍ਰਾਫੀ ਕਰ ਰਹੇ ਹਨ। ਇਸ ’ਤੇ ਤਾਣਾ ਕੋਤਵਾਲੀ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਮੌਕੇ ’ਤੇ ਪੀ. ਸੀ. ਆਰ. ਦਸਤਾ ਭੇਜਿਆ। ਪੁਲਸ ਨੇ ਨੌਜਵਾਨਾਂ ਨੂੰ ਦਬੋਚਣ ਲਈ ਪੂਰੀ ਤਿਆਰੀ ਕੀਤੀ ਅਤੇ ਪੁਲ ਦੇ ਦੋਵੇਂ ਪਾਸੇ ਘੇਰਾ ਪਾ ਕੇ ਵੀਡੀਓ ਬਣਾ ਰਹੇ ਨੌਜਵਾਨਾਂ ਨੂੰ ਦਬੋਚ ਲਿਆ। ਜਿਸ ਤੋਂ ਬਾਅਦ ਪੁਲਸ ਨੌਜਵਾਨਾਂ ਨੂੰ ਥਾਣੇ ਲੈ ਗਈ।
ਇਹ ਵੀ ਪੜ੍ਹੋ : ਪੰਜਾਬ ਦੇ 11 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਕੀ ਕਹਿਣਾ ਹੈ ਪੁਲਸ ਦਾ
ਪੁਲਸ ਦਾ ਕਹਿਣਾ ਹੈ ਕਿ ਕਈ ਵਾਹਨ ਚਾਲਕਾਂ ਨੂੰ ਪੁਲਸ ਕਰਮਚਾਰੀ ਸੜਕਾਂ ’ਤੇ ਵੀਡੀਓਗ੍ਰਾਫੀ ਕਰਨ ਤੋਂ ਰੋਕਦੇ ਵੀ ਹਨ। ਕਈ ਵਾਰ ਲੋਕਾਂ ਨੂੰ ਰੀਲ ਬਣਾਉਂਦੇ ਸਮੇਂ ਇਥੋਂ ਭਜਾਇਆ ਵੀ ਜਾ ਚੁੱਕਾ ਹੈ। ਆਉਣ ਵਾਲੇ ਸਮੇਂ ਵਿਚ ਸੜਕਾਂ ’ਤੇ ਵੀਡੀਓਗ੍ਰਾਫੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਅਤੇ ਲੋਕ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਅਜਿਹੀ ਵੀਡੀਓ ਗ੍ਰਾਫੀ ਕਰਨ ਤੋਂ ਗੁਰੇਜ਼ ਕਰਨ।
ਇਹ ਵੀ ਪੜ੍ਹੋ : ਮੁਕਤਸਰ ’ਚ ਦਿਲ ਕੰਬਾਊ ਘਟਨਾ, ਪਿਓ ਨੇ ਤਿੰਨ ਬੱਚਿਆਂ ਨੂੰ ਨਹਿਰ ’ਚ ਸੁੱਟ ਫਿਰ ਖੁਦ ਵੀ ਮਾਰੀ ਛਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8