ਕਾਰ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਢਾਈ ਮਹੀਨਿਆਂ ਬਾਅਦ ਕੀਤਾ ਗ੍ਰਿਫਤਾਰ

Friday, Aug 25, 2017 - 03:00 PM (IST)

ਕਾਰ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਢਾਈ ਮਹੀਨਿਆਂ ਬਾਅਦ ਕੀਤਾ ਗ੍ਰਿਫਤਾਰ


ਪਟਿਆਲਾ(ਬਲਜਿੰਦਰ) - ਪੰਜਾਬੀ ਯੂਨੀਵਰਸਿਟੀ ਕੋਲੋਂ ਜ਼ੀਰਕਪੁਰ ਤੋਂ ਕਿਰਾਏ 'ਤੇ ਲਿਆ ਕੇ ਕਾਰ ਖੋਹਣ ਵਾਲੇ 3 ਵਿਅਕਤੀਆਂ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਢਾਈ ਮਹੀਨਿਆਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਤੋਂ ਖੋਹੀ ਕਾਰ ਵੀ ਬਰਾਮਦ ਕਰ ਲਈ ਗਈ ਹੈ। ਇਹ ਕਾਰ 18 ਜੂਨ 2017 ਨੂੰ ਪੰਜਾਬੀ ਯੂਨੀਵਰਸਿਟੀ ਦੇ ਕੋਲੋਂ ਖੋਹੀ ਗਈ ਸੀ। ਇਹ ਜਸਵੀਰ ਸਿੰਘ ਵਾਸੀ ਸਨੌਰ ਦੀ ਸੀ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।  ਇਸ ਸਬੰਧੀ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਵਿਚ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਗੁਰਵਿੰਦਰ ਸਿੰਘ ਗੋਰਾ ਪੁੱਤਰ ਰਾਮ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਜ਼ਿਲਾ ਮਾਨਸਾ ਸ਼ਾਮਲ ਹਨ। ਉਂਝ ਇਨ੍ਹਾਂ ਵਿਚੋਂ ਕੁਲਦੀਪ ਸਿੰਘ ਇਸ ਵਕਤ ਜ਼ੀਰਕਪੁਰ ਵਿਖੇ ਰਹਿੰਦਾ ਹੈ। 
ਬੀਤੀ 18 ਜੂਨ ਦੀ ਰਾਤ ਨੂੰ ਜਦੋਂ ਸਨੌਰ ਵਾਸੀ ਜਸਵੀਰ ਸਿੰਘ ਜ਼ੀਰਕਪੁਰ ਤੋਂ ਆਪਣੀ ਕਾਰ ਰਾਹੀਂ ਵਾਪਸ ਸਨੌਰ ਆ ਰਿਹਾ ਸੀ ਤਾਂ ਤਿੰਨਾਂ ਨੇ ਜ਼ੀਰਕਪੁਰ ਤੋਂ ਪਟਿਆਲਾ ਲਈ ਉਸ ਦੀ ਕਾਰ 700 ਰੁਪਏ ਵਿਚ ਕਿਰਾਏ 'ਤੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੋਈ ਰਿਸ਼ਤੇਦਾਰ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੈ, ਉਸ ਦਾ ਪਤਾ ਲੈਣ ਜਾਣਾ ਹੈ। ਜਦੋਂ ਉਹ ਪੰਜਾਬੀ ਯੂਨੀਵਰਸਿਟੀ ਕੋਲ ਪੁੱਜੇ ਤਾਂ ਇਥੋਂ ਅਰਬਨ ਅਸਟੇਟ ਤੋਂ ਆਪਣੇ ਇੱਕ ਹੋਰ ਰਿਸ਼ਤੇਦਾਰ ਨੂੰ ਵੀ ਨਾਲ ਲੈਣ ਦੇ ਬਹਾਨੇ ਉਨ੍ਹਾਂ ਨੇ ਕਾਰ ਰੁਕਵਾ ਲਈ। ਚਾਲਕ ਨੂੰ ਵੀ ਬਹਾਨੇ ਨਾਲ ਹੇਠਾਂ ਉਤਾਰ ਲਿਆਾ। ਇਸ ਦੌਰਾਨ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ ਸਨ।
ਥਾਣਾ ਮੁਖੀ ਦਾ ਕਹਿਣਾ ਸੀ ਕਿ ਕੇਸ ਦੇ ਤਫ਼ਤੀਸ਼ੀ ਅਫਸਰ ਏ. ਐੈੱਸ. ਆਈ. ਹਰਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਵੱਲੋਂ ਮੁਲਜ਼ਮਾਂ ਨੂੰ ਇਥੇ ਏ. ਸੀ. ਜੇ. ਐੱਮ. ਦੀ ਅਦਾਲਤ ਵਿਚ ਪੇਸ਼ ਕਰਨ 'ਤੇ ਤਿੰਨਾਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ ਭੇਜ ਦਿੱਤਾ ਹੈ।


Related News