5 ਸਾਲ ਤੋਂ ਲੁੱਟ ਦੇ 3 ਮਾਮਲਿਆਂ ’ਚ ਭਗੌੜਾ ਚੱਲ ਰਿਹਾ ਮੁਲਜ਼ਮ ਕਾਬੂ

Thursday, Mar 07, 2024 - 01:40 PM (IST)

5 ਸਾਲ ਤੋਂ ਲੁੱਟ ਦੇ 3 ਮਾਮਲਿਆਂ ’ਚ ਭਗੌੜਾ ਚੱਲ ਰਿਹਾ ਮੁਲਜ਼ਮ ਕਾਬੂ

ਲੁਧਿਆਣਾ (ਜ.ਬ.) : ਲੁੱਟ ਦੇ 3 ਕੇਸਾਂ ’ਚ ਭਗੌੜੇ ਚੱਲ ਰਹੇ ਇਕ ਮੁਲਜ਼ਮ ਨੂੰ ਥਾਣਾ ਸਰਾਭਾ ਨਗਰ ਦੇ ਅਧੀਨ ਚੌਂਕੀ ਰਘੁਨਾਥ ਐਨਕਲੇਵ ਦੀ ਪੁਲਸ ਨੇ ਕਾਬੂ ਕੀਤਾ ਹੈ। ਫੜ੍ਹਿਆ ਗਿਆ ਮੁਲਜ਼ਮ ਇੰਦਰਜੀਤ ਸਿੰਘ ਉਰਫ਼ ਇੰਦੀ ਹੈ, ਜੋ ਕਿ ਪਿੰਡ ਲੋਪੋ ਥਾਣਾ ਸਰਮਾਲਾ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜਮ ਨੂੰ ਅਦਾਲਤ ’ਚ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਹੈ। ਚੌਂਕੀ ਰਘੁਨਾਥ ਐਨਕਲੇਵ ਦੇ ਇੰਚਾਰਜ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਮ ਇੰਦਰਜੀਤ ਸਿੰਘ ਖ਼ਿਲਾਫ਼ ਥਾਣਾ ਸਰਾਭਾ ਨਗਰ ’ਚ ਵੱਖ-ਵੱਖ ਸਮੇਂ ’ਤੇ 3 ਕੇਸ ਦਰਜ ਹਨ। ਤਿੰਨੇ ਕੇਸ ਲੁੱਟ-ਖੋਹ ਦੇ ਹਨ। ਮੁਲਜ਼ਮ ਉਕਤ ਕੇਸਾਂ ਵਿਚ ਜ਼ਮਾਨਤ ’ਤੇ ਬਾਹਰ ਆਇਆ ਸੀ, ਜੋ ਕਿ ਬੇਲ ਜੰਪ ਕਰ ਕੇ ਫ਼ਰਾਰ ਹੋ ਗਿਆ ਸੀ। ਪੁਲਸ ਉਸ ਨੂੰ ਪਿਛਲੇ 5 ਸਾਲ ’ਚ ਤਲਾਸ਼ ਰਹੀ ਸੀ। ਹੁਣ ਮੁਲਜ਼ਮ ਉਨ੍ਹਾਂ ਦੇ ਕਾਬੂ ਆਇਆ ਹੈ।
 


author

Babita

Content Editor

Related News