ਪਲਸੋਰਾ ''ਚ ਖੂਨੀ ਖੇਡ ਦੀ ਵੱਡੀ ਵਾਰਦਾਤ ਨੂੰ ਪੁਲਸ ਦੀ ਚੌਕਸੀ ਨੇ ਰੋਕਿਆ, ਇਕ ਗ੍ਰਿਫਤਾਰ

Tuesday, Jul 11, 2017 - 07:54 PM (IST)

ਪਲਸੋਰਾ ''ਚ ਖੂਨੀ ਖੇਡ ਦੀ ਵੱਡੀ ਵਾਰਦਾਤ ਨੂੰ ਪੁਲਸ ਦੀ ਚੌਕਸੀ ਨੇ ਰੋਕਿਆ, ਇਕ ਗ੍ਰਿਫਤਾਰ

ਚੰਡੀਗੜ੍ਹ (ਮਨਮੋਹਨ ਸਿੰਘ) — ਇਥੋਂ ਦੇ ਪਲਸੋਰਾ ਵਿਚ ਪੁਲਸ ਦੀ ਚੌਕਸੀ ਕਾਰਨ ਇਕ ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਦਿੱਤੀ ਗਈ ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦ ਕਿ ਦੂਜੇ ਦੀ ਤਲਾਸ਼ ਜਾਰੀ ਹੈ। ਮਾਮਲਾ ਰਿਸ਼ਤੇਦਾਰੀ ਵਿਚ ਜਾਇਦਾਦ ਨੂੰ ਲੈ ਕੇ ਝਗੜੇ ਦਾ ਦੱਸਿਆ ਜਾ ਰਿਹਾ ਹੈ, ਜਿਥੇ ਦੋ ਗੁੱਟ ਖੂਨੀ ਝੜਪ ਲਈ ਤਿਆਰ ਨਜ਼ਰ ਆ ਰਹੇ ਸਨ। ਪੁਲਸ ਨੇ ਮੋਬਾਈਲ ਫੁਟੇਜ ਤੇ  ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਪੁਲਸ ਦੇ ਡੀ. ਐੱਸ. ਪੀ. ਦੀਪਕ ਯਾਦਵ ਦੇ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਹੱਥਾਂ ਵਿਚ ਤਲਵਾਰਾਂ ਤੇ ਲਾਠੀਆਂ ਲੈ ਕੇ ਘੁੰਮ ਰਹੇ ਹਨ ਤੇ ਮਾਮਲਾ ਦੋ ਰਿਸ਼ਤੇਦਾਰਾਂ ਵਿਚਾਲੇ ਜਾਇਦਾਦ ਦੀ ਵੰਡ ਦਾ ਹੈ। ਪੁਲਸ ਨੇ ਉਥੇ ਜਾ ਕੇ ਸਾਰੇ ਮਾਮਲੇ ਦੀ ਜਾਣਕਾਰੀ ਲੈਂਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਲੋਕਾਂ ਦੀ ਤਲਾਸ਼ ਸੀ. ਸੀ. ਟੀ. ਵੀ. ਫੁਟੇਜ ਤੇ ਮੋਬਾਈਲ ਫੁਟੇਜ ਦੀ ਮਦਦ ਨਾਲ ਕੀਤੀ ਜਾ ਰਹੀ ਹੈ। 

 


Related News