ਪੁਲਸ ਨੇ 100 ਗ੍ਰਾਮ ਹੈਰੋਇਨ, 6700 ਡਰੱਗ ਮਨੀ ਸਣੇ 4 ਨੌਜਵਾਨ ਕੀਤੇ ਕਾਬੂ

Saturday, Apr 19, 2025 - 11:43 PM (IST)

ਪੁਲਸ ਨੇ 100 ਗ੍ਰਾਮ ਹੈਰੋਇਨ, 6700 ਡਰੱਗ ਮਨੀ ਸਣੇ 4 ਨੌਜਵਾਨ ਕੀਤੇ ਕਾਬੂ

ਜਲੰਧਰ (ਕੁੰਦਨ, ਪੰਕਜ)-ਬਸਤੀ ਬਾਵਾ 'ਚ ਸੰਗਲ ਸੋਹਲ ਰੋਡ ਨੇੜੇਓ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।ਬਸਤੀ ਬਾਵਾ ਖੇਲ ਥਾਣੇ ਦੇ ਐਸਐਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਪੁਲਸ ਪਾਰਟੀ ਨੇ ਸੰਗਲ ਸੋਹਲ ਰੋਡ ਨੇੜੇ ਤੋਂ  ਤਿੰਨ ਨੌਜਵਾਨਾਂ ਸਾਜਨ, ਜਤਿਨ, ਰੋਹਿਤ ਅਤੇ ਸੰਨੀ ਨੂੰ 100 ਗ੍ਰਾਮ ਹੈਰੋਇਨ ਅਤੇ 100 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋ 6700 ਡਰੱਗ ਮਨੀ ਬਰਾਮਦ ਕੀਤੀ। ਪੁਲਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ASI ਫਕੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸੰਬਧ 'ਚ ਲੈਦਰ ਕੰਪਲੈਕਸ ਰੋਡ ਤੋਂ ਵਰਿਆਣਾ ਮੋੜ ਕਪੂਰਥਲਾ ਰੋਡ ਤੇ ਜਾ ਰਹੇ ਸੀ ਤਾਂ ਪੁਲਸ ਪਾਰਟੀ ਟੀ ਪੁਆਇੰਟ ਸੰਗਲ ਸੋਹਲ ਨੇੜੇ ਪਹੁੰਚੀ ਤਾਂ ਸਾਹਮਣੇ 3 ਨੌਜਵਾਨ ਮੋਟਰਸਾਇਕਲ 'ਤੇ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਉਹ ਮੋਟਰਸਾਇਕਲ ਪਿੱਛੇ ਮੋੜਨ ਲੱਗੇ ਤਾਂ ਮੋਟਰਸਾਇਕਲ ਦਾ ਟਾਇਰ ਸਲਿਪ ਹੋਣ ਕਾਰਨ ਤਿੰਨੋਂ ਨੌਜਵਾਨ ਸਮੇਤ ਮੋਟਰਸਾਇਕਲ ਸੜਕ 'ਤੇ ਡਿੱਗ ਪਏ ਅਤੇ ਤਿੰਨਾਂ ਨੂੰ ਕਾਬੂ ਕਰ ਸਾਜਨ (ਪੁਤਰ ਵਿਨੋਦ ਕੁਮਾਰ ਵਾਸੀ ਰਾਜਾ ਗਾਰਡਨ) ਜਤਿਨ (ਪੁਤਰ ਰਕੇਸ਼ ਕੁਮਾਰ ਵਾਸੀ ਸ਼ੇਰ ਸਿੰਘ ਕਲੋਨੀ) ਰੋਹਿਤ (ਪੁਤਰ ਅਜੈ ਕੁਮਾਰ ਵਾਸੀ ਰੋਹਿਤ ਬੇਕਰੀ ਕਪੂਰਥਲਾ ਰੋਡ) ਸਨੀ (ਪੁਤਰ ਵਿੱਕੀ ਨਾਹਰ ਵਾਸੀ ਬਸਤੀ ਗੁਜ਼ਾ) ਦੱਸਿਆ ਜਿਨ੍ਹਾਂ ਨੂੰ ਮੋਟਰਸਾਇਕਲ ਦੇ ਕਾਗਜ਼ ਚੈਕ ਕਰਾਉਣ ਲਈ ਕਿਹਾ ਜਦੋਂ ਉਨ੍ਹਾਂ ਨੇ ਟੂਲ ਬਾਕਸ ਖੋਲ੍ਹਿਆ ਤਾਂ ਉਸ 'ਚੋਂ ਵਜਨਦਾਰ ਮੋਮੀ ਲਿਫਾਫਾ ਹੇਠਾ ਡਿੱਗਿਆ ਤਾਂ ਜਦੋਂ ਉਸ ਨੂੰ ਚੈੱਕ ਕੀਤਾ ਤਾਂ ਉਸ 'ਚੋਂ 100 ਗ੍ਰਾਮ ਅਫੀਮ ਬਰਾਮਦ ਹੋਈ ਇਸ ਮਾਮਲੇ 'ਚੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


author

DILSHER

Content Editor

Related News