ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, RDX ਨਾਲ ਫੜੇ ਗਏ 4 ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ

Wednesday, May 11, 2022 - 02:47 PM (IST)

ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, RDX ਨਾਲ ਫੜੇ ਗਏ 4 ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਫਿਰੋਜ਼ਪੁਰ  (ਕੁਮਾਰ, ਸਨੀ ਚੋਪੜਾ) : ਕਰਨਾਲ ’ਚ ਰਾਇਲ ਡੇਮੋਲਿਸ਼ਨ ਐੱਕਸਪਲੋਸਿਵ (RDX) ਨਾਲ ਫੜੇ ਗਏ 4 ਦੋਸ਼ੀਆਂ ਦੇ 2 ਹੋਰ ਸਾਥੀ ਅਕਾਸ਼ਦੀਪ ਅਤੇ ਜ਼ਸ਼ਨਪ੍ਰੀਤ ਸਿੰਘ ਜਿਨ੍ਹਾਂ ਨੂੰ ਫਿਰੋਜ਼ਪੁਰ ਪੁਲਸ ਨੇ ਇਕ ਸਕਾਰਪੀਓ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਪੁੱਛਗਿੱਛ ਅਤੇ ਰਿਮਾਂਡ ਲੈਣ ਤੋਂ ਬਾਅਦ ਇਨ੍ਹਾਂ ਦੇ ਸਾਥੀ ਸੁਖਬੀਰ ਸਿੰਘ ਉਰਫ ਜ਼ਸ਼ਨ ਦੇ ਮੋਟਰ ਖੇਤ ਪਿੰਡ ਦੁਲਾ ਸਿੰਘ ਵਾਲਾ ਤੋਂ 2 ਪਿਸਤੌਲ 9ਐੱਮ.ਐੱਮ. 78 ਜ਼ਿੰਦਾ ਕਾਰਤੂਸ ਅਤੇ ਇਕ ਲੈਪਟਾਪ ਬਰਾਮਦ ਕੀਤਾ ਹੈ। ਪੁਲਸ ਨੇ ਸੁਖਬੀਰ ਨੂੰ ਅਜੇ ਗ੍ਰਿਫ਼ਤਾਰ ਕਰਨਾ ਹੈ, ਜਿਸ ਦੀ ਤਲਾਸ਼ੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਇਨ੍ਹਾਂ ਤੋਂ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ।

PunjabKesari

ਇਹ ਵੀ ਪੜ੍ਹੋ : ਬਜ਼ੁਰਗਾਂ ਨੇ ਮਾਸੂਮ ਬੱਚੇ 'ਤੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਲਿਆ ਫੌਰੀ ਐਕਸ਼ਨ

ਐੱਸ.ਐੱਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਵੰਬਰ 2021 ’ਚ ਜ਼ੀਰਾ ਤਲਵੰਡੀ ਹਾਈਵੇ ’ਤੇ ਇਕ ਗ੍ਰਨੇਡ ਬਰਾਮਦ ਹੋਇਆ ਸੀ ਜਿਹੜਾ ਆਕਾਸ਼ਦੀਪ ਨੇ ਹੀ ਰੱਖਿਆ ਸੀ। ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਸੀ। ਪਾਕਿਸਤਾਨ ’ਚ ਬੈਠਾ ਹਰਿੰਦਰ ਸਿੰਘ ਉਰਫ਼ ਰਿੰਦਾ ਇਨ੍ਹਾਂ ਲੋਕਾਂ ਨੂੰ ਮੈਸੇਜ ਕਰ ਕੇ ਜਗ੍ਹਾ ਦੱਸਦਾ ਸੀ । ਇਸ ਤੋਂ ਪਹਿਲਾਂ ਕਈ ਖੇਪ ਪਾਕਿਸਤਾਨ ਤੋਂ ਡ੍ਰੋਨ ਰਸਤੇ ਮੰਗਵਾ ਚੁੱਕੇ ਹਨ, ਜਿਸਦੀ ਮੋਟਰ ਤੋਂ ਇਹ ਹਥਿਆਰ ਬਰਾਮਦ ਹੋਏ ਹਨ ਉਹ ਵਿਅਕਤੀ ਅਜੇ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ’ਚ ਵੱਡੇ ਖ਼ੁਲਾਸੇ ਹੋ ਸਕਦੇ ਹਨ। 

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News